ਪੰਜਾਬੀ
34 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੀਆਂ ਫੋਕਲ ਪੁਆਇੰਟ ਦੀਆਂ ਸੜਕਾਂ ਦੇ ਕੰਮ ਦਾ ਕੀਤਾ ਉਦਘਾਟਨ
Published
1 year agoon
ਲੁਧਿਆਣਾ : ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਪੀ.ਐਸ.ਆਈ.ਈ.ਸੀ. ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ ਵੱਲੋਂ ਸਾਂਝੇ ਤੌਰ ਤੇ ਫੋਕਲ ਪੁਆਇੰਟ ਦੇ ਜੀਵਨ ਨਗਰ ਵਿਖੇ ਉਦਯੋਗਿਕ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਮੁੰਡੀਆਂ ਨੇ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਇਨ੍ਹਾਂ ਸੜਕਾ ਨੂੰ ਬਣਾਏ ਜਾਣ ਦੀ ਮੰਗ ਉੱਠ ਰਹੀ ਸੀ ਅਤੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਵੀ ਸਰਕਾਰ ਬਣਨ ਉਪਰੰਤ ਸੱਭ ਤੋਂ ਪਹਿਲਾਂ ਪੰਜਾਬ ‘ਚ ਇੰਡਸਟਰੀ ਨੂੰ ਕਾਮਯਾਬ ਕਰਨ ਦੀ ਗੱਲ ਆਖੀ ਸੀ।
ਉਨ੍ਹਾਂ ਕਿਹਾ ਕਿ ਸੜ੍ਹਕਾਂ ਨੂੰ ਬਣਾਏ ਜਾਣ ਦਾ ਕਾਰਜ ਮੁੱਖ ਮੰਤਰੀ ਸ੍ਰ ਮਾਨ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੈ ਜਿਸ ਤਹਿਤ ਉਨ੍ਹਾਂ ਫੋਕਲ ਪੁਆਇੰਟਾਂ ਦੀ ਦਸ਼ਾ ਸੁਧਾਰਨ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਦਾ ਵੱਡਾ ਹਿੱਸਾ ਹਲਕਾ ਸਾਹਨੇਵਾਲ ‘ਚ ਪੈਂਦਾ ਹੈ, ਜਿਸਦੀਆਂ ਸੜਕਾਂ ਦੇ ਨਿਰਮਾਣ ਕਾਰਜ਼ ਦੇ ਕੰਮ ਲਈ ਚੇਅਰਮੈਨ ਢਿੱਲੋਂ ਨੇ ਪੂਰਾ ਸਹਿਯੋਗ ਦਿੱਤਾ।
ਉਨ੍ਹਾਂ ਅੱਗੇ ਕਿਹਾ ਕਿ ਸੜ੍ਹਕ ਬਣਾਉਣ ਵੇਲੇ ਤਾਰਾਂ ਨੀਵੀਂਆਂ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਨਾਲ ਦੀ ਨਾਲ ਹੱਲ ਕੀਤਾ ਜਾਵੇਗਾ, ਸਗੋਂ ਮੈਂ ਖੁਦ ਖੜ੍ਹ ਕੇ ਇਹ ਕੰਮ ਕਰਵਾਵਾਂਗਾ। ਚੇਅਰਮੈਨ ਢਿੱਲੋਂ ਨੇ ਕਿਹਾ ਕਿ ਫੋਕਲ ਪੁਆਇੰਟਾਂ ਦੇ ਵੱਖ-ਵੱਖ ਇਲਾਕਿਆਂ ‘ਚ ਪੈਂਦੀਆਂ 16 ਕਿ.ਮੀ. ਦੀਆਂ ਸੜ੍ਹਕਾਂ ਜੋ ਕਿ 34 ਕਰੋੜ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਹਨ ਦੇ ਮੁਕੰਮਲ ਹੋਣ ਨਾਲ ਬਹੁਤ ਜਲਦ ਫੋਕਲ ਪੁਆਇੰਟਾਂ ਚ ਸੁਧਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਇੰਡਸਟਰੀ ਦੇ ਪ੍ਰਫੁੱਲਿਤ ਹੋਣ ਨਾਲ ਰੋਜ਼ਗਾਰ ‘ਚ ਵਾਧਾ ਹੁੰਦਾ ਹੈ ਜਿਸ ਨਾਲ ਪੰਜਾਬ ਦਾ ਨੌਜਵਾਨ ਵਰਗ ਵਿਦੇਸ਼ਾਂ ‘ਚ ਜਾਣ ਦੀ ਬਜਾਏ ਇੱਥੇ ਰਹਿ ਕੇ ਹੀ ਕੰਮ ਕਰ ਸਕੇਗਾ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਛੇ ਮਹੀਨੇ ਤੋਂ ਪਹਿਲਾਂ ਹੀ ਇਹ ਕਾਰਜ ਪੂਰਾ ਹੋ ਜਾਵੇ ਤੇ ਸੜਕਾਂ ਬਣਾਉਣ ਸਮੇਂ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਨਾਲ ਦੀ ਨਾਲ ਹੱਲ ਕੀਤਾ ਜਾਵੇਗਾ। ਉਦਯੋਗਪਤੀਆਂ ਵੱਲੋਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਤੇ ਧੰਨਵਾਦ ਕਰਦਿਆਂ ਵਿਧਾਇਕ ਮੁੰਡੀਆਂ ਅਤੇ ਚੇਅਰਮੈਨ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ।
You may like
-
ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 48 ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਸਿੱਧੂ ਵੱਲੋਂ ਗੁਰੂ ਨਾਨਕ ਕਲੋਨੀ ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਮੂੰਡੀਆਂ ਵਲੋਂ ਹਲਕੇ ‘ਚ ਪਾਰਕ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
-
ਮੰਤਰੀ ਹਰਭਜਨ ਸਿੰਘ ETO ਨੇ ਸ਼੍ਰੀ ਦੇਗਸਰ ਸਾਹਿਬ ਸੜਕ ਦੇ ਨਿਰਮਾਣ ਕਾਰਜ ਦਾ ਰੱਖਿਆ ਨੀਂਹ ਪੱਥਰ
-
ਬੀਜੇਪੀ ਦੇ ਵਿਰੋਧ ‘ਚ ਲਗਾਏ ਜਾ ਰਹੇ ਧਰਨੇ ‘ਚ ਵਿਧਾਇਕ ਮੁੰਡੀਆਂ ਦੀ ਅਗਵਾਈ ‘ਚ ਜਥਾ ਰਵਾਨਾ
-
ਵਿਧਾਇਕ ਹਰਦੀਪ ਸਿੰਘ ਮੂੰਡੀਆਂ ਵੱਲੋਂ ਵਿਦਿਆਰਥੀਆਂ ਨੂੰ ਵਰਦੀਆਂ ਤਕਸੀਮ