ਪੰਜਾਬੀ

ਪਿੰਡ ਆਲੌੜ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

Published

on

ਖੰਨਾ :    ਕੈਬਿਨਟ ਮੰਤਰੀ ਸ.ਗੁਰਕੀਰਤ ਸਿੰਘ ਜੀ ਨੇ ਖੰਨਾ ਦੇ ਪਿੰਡ ਆਲ਼ੌੜ ਵਿੱਚ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਜੀਗਰ ਬਸਤੀ ਦੀ ਧਰਮਸ਼ਾਲਾ ਅਤੇ ਆਂਗਨਵਾੜੀ ਸੈਂਟਰ ਜੋ ਅਜ ਦੇ ਸਮੇਂ ਦੀ ਲੋੜ ਹੈ  ਦਾ ਉਦਘਾਟਨ ਕੀਤਾ।

ਗੁਰਕੀਰਤ ਸਿੰਘ ਜੀ ਖੰਨਾ ਸ਼ਹਿਰ ਦੇ ਹਰ ਪੱਖ ਤੋਂ ਵਿਕਾਸ ਲਈ ਆਏ ਦਿਨ ਲੱਖਾਂ ਕਰੋੜਾਂ ਦੇ ਪ੍ਰੋਜੈਕਟ ਦਾ ਉਦਘਾਟਨ ਕਰਦੇ ਹਨ ਅਤੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਉਹਨਾਂ ਦੇ ਵਧੇਰੇ ਵਿਕਾਸ ਲਈ ਗ੍ਰਾਂਟਾ ਵੀ ਦਿੰਦੇ ਹਨ

ਪਿੰਡ ਆਲੌੜ ਵਿੱਚ ਉਦਘਾਟਨ ਕਰਨ ਦੌਰਾਨ ਉਹਨਾਂ ਨਾਲ ਬਲਾਕ ਸਮੰਤੀ ਖੰਨਾ ਚੇਅਰਮੈਨ ਸਤਨਾਮ ਸਿੰਘ ਸੋਨੀ ਜੀ ਵਿਸ਼ੇਸ਼ ਤੋਰ ਤੇ ਮੌਜੂਦ ਸਨ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਜੀ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿੱਤਾ ਕਿ ਉਹਨਾਂ ਦੀ ਰਹਿਨੁਮਾਈ ਵਿੱਚ ਖੰਨਾ ਸ਼ਹਿਰ ਅਤੇ ਉੱਥੋਂ ਦੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਰਹੇਗੀ ।

ਇਸ ਮੌਕੇ ਉਹਨਾਂ ਨਾਲ ਡਾ.ਗੁਰਮੁਖ ਸਿੰਘ ਚਾਹਲ, ਸਮੁੰਦ ਸਿੰਘ(ਬੱਬੂ),ਗੁਰਦੀਪ ਸਿੰਘ(ਦੀਪੀ),ਸੁਰਿੰਦਰ ਸਿੰਘ ਪੰਚ,ਅਵਤਾਰ ਸਿੰਘ ਪੰਚ,ਜਤਿੰਦਰ ਕੌਰ ਪੰਚ,ਜਸਵਿੰਦਰ ਕੌਰ ਪੰਚ,ਸੁਖਵਿੰਦਰ ਕੌਰ ਪੰਚ,ਅਮਰਜੀਤ ਸਿੰਘ ਵਰਤੀਆ,ਜਗਤਾਰ ਸਿੰਘ,ਵਰਿਆਮ ਸਿੰਘ, ਰਾਜੂ ਵਰਤੀਆ, ਕੁਲਦੀਪ ਸਿੰਘ ਢੀਂਡਸਾ, ਰਣਜੀਤ ਸਿੰਘ,ਬਲਜੀਤ ਸਿੰਘ ਗਿਆਨੀ, ਰਾਏ ਸਿੰਘ, ਬਲਜੀਤ ਸਿੰਘ ਢੀਂਡਸਾ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.