ਪੰਜਾਬ ਨਿਊਜ਼

ਪੰਜਾਬ ‘ਚ ਰੱਖੜੀ ਦੇ ਮੱਦੇਨਜ਼ਰ ਸਕੂਲਾਂ-ਦਫ਼ਤਰਾਂ ਦਾ ਸਮਾਂ ਬਦਲਿਆ, ਜਾਣੋ ਨਵੀਂ Timing

Published

on

ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਕੂਲਾਂ ਤੇ ਦਫ਼ਤਰਾਂ ਦੇ ਸਮੇਂ ‘ਚ ਬਦਲਾਅ ਕੀਤਾ ਹੈ। ਇਸ ਨੂੰ ਮੁੱਖ ਰੱਖਦਿਆਂ ਰੱਖੜੀ ਦੇ ਤਿਉਹਾਰ 30 ਅਗਸਤ ਦਿਨ ਬੁੱਧਵਾਰ ਨੂੰ ਪੰਜਾਬ ਸਰਕਾਰ ਦੇ ਸਮੂਹ ਦਫ਼ਤਰ, ਸਕੂਲ 2 ਘੰਟੇ ਦੀ ਦੇਰੀ ਨਾਲ ਖੁੱਲ੍ਹਣਗੇ।

ਸਰਕਾਰੀ ਦਫ਼ਤਰਾਂ ਦਾ ਸਮਾਂ 9 ਵਜੇ ਦਾ ਹੈ, ਜੋ ਕਿ ਰੱਖੜੀ ਵਾਲੇ ਦਿਨ 11 ਵਜੇ ਖੁੱਲ੍ਹਣਗੇ। ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਾਰੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਦਾ ਹੈ, ਜੋ ਕਿ 30 ਅਗਸਤ ਨੂੰ 10 ਵਜੇ ਖੁੱਲ੍ਹਣਗੇ। ਹਾਲਾਂਕਿ ਦੂਜੇ ਪਾਸੇ ਰੱਖੜੀ ਨੂੰ ਲੈ ਕੇ ਲੋਕਾਂ ‘ਚ ਸਸ਼ੋਪੰਜੇ ਦੀ ਸਥਿਤੀ ਬਣੀ ਹੋਈ ਹੈ। ਰੱਖੜੀ 30 ਅਗਸਤ ਨੂੰ ਮਨਾਈ ਜਾਵੇਗੀ ਜਾਂ 31 ਅਗਸਤ ਨੂੰ।

Facebook Comments

Trending

Copyright © 2020 Ludhiana Live Media - All Rights Reserved.