Connect with us

ਪੰਜਾਬ ਨਿਊਜ਼

ਪੰਜਾਬ ਦੇ ਇਸ ਜ਼ਿਲ੍ਹੇ ‘ਚ ਅਗਲੇ 24 ਘੰਟੇ ਬੇਹੱਦ ਖ਼ਤਰਨਾਕ, ਫੌਜ ਨੇ ਸੰਭਾਲਿਆ ਮੋਰਚਾ

Published

on

In this district of Punjab, the next 24 hours are extremely dangerous, the army has taken over the front

ਪਟਿਆਲਾ ‘ਚ ਵੱਡੀ ਨਦੀ ਅਤੇ ਛੋਟੀ ਨਦੀ ਦਾ ਪਾਣੀ ਬੈਕ ਮਾਰਨ ਕਾਰਨ ਲਗਭਗ 40 ਫ਼ੀਸਦੀ ਪਟਿਆਲਾ ਦੇ ਹਿੱਸੇ ਅੰਦਰ ਪਾਣੀ ਵੜਿਆ ਹੈ ਅਤੇ ਪੂਰੀ ਤਰ੍ਹਾਂ ਹੜ੍ਹ ਵਰਗਾ ਮਾਹੌਲ ਹੈ। ਸ਼ਹਿਰ ਦੇ ਅਰਬਨ ਅਸਟੇਟ ਵਰਗੇ ਵੀ. ਵੀ. ਆਈ. ਏਰੀਆ ’ਚ ਲੋਕਾਂ ਦੇ ਬੈੱਡਰੂਮਾਂ ਤੱਕ ਵੀ ਪਾਣੀ ਦਾਖ਼ਲ ਹੋ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਅਤੇ ਓਵਰ ਹੈ ਕਿ ਬਚਾਅ ਕਾਰਜਾਂ ’ਚ ਵੀ ਮੁਸ਼ਕਲ ਆ ਰਹੀ ਹੈ।

ਜ਼ਿਲ੍ਹੇ ‘ਚ ਆਉਣ ਵਾਲੇ 24 ਘੰਟੇ ਜੇਕਰ ਸਥਿਤੀ ਓਵਰ ਕੰਟਰੋਲ ਹੋਈ ਤਾਂ ਅੰਦਰ ਵਾਲਾ ਪਟਿਆਲਾ ਵੀ ਬੁਰੀ ਤਰ੍ਹਾਂ ਡੁੱਬ ਸਕਦਾ ਹੈ। ਪਟਿਆਲਾ ਨਦੀ ਦੇ ਡੀਅਰ ਪਾਰਕ ਨੇੜੇ ਬਣਾਇਆ ਗਿਆ ਬੰਨ੍ਹ ਸ਼ਹਿਰ ਵਾਲੇ ਪਾਸੇ ਨੂੰ ਟੁੱਟ ਗਿਆ ਹੈ, ਜਿਸ ਨਾਲ ਖ਼ਬਰ ਲਿਖੇ ਜਾਣ ਤੱਕ ਸ਼ਹਿਰ ਅੰਦਰ ਪਾਣੀ ਐਂਟਰ ਹੋਣਾ ਸ਼ੁਰੂ ਹੋ ਗਿਆ ਸੀ। ਇਸ ਬੰਨ੍ਹ ਨੂੰ ਦੁਬਾਰਾ ਜੋੜਨ ਲਈ ਤੁਰੰਤ ਫ਼ੌਜ ਨੂੰ ਸੱਦਿਆ ਗਿਆ ਹੈ। ਇਹ ਪੁੱਲ ਵੱਡੀ ਤੇ ਛੋਟੀ ਨਦੀ ਨੂੰ ਵੱਖ-ਵੱਖ ਕਰਨ ਲਈ ਲਗਾਇਆ ਸੀ ਪਰ ਇਸ ਦੇ ਟੁੱਟਣ ਦੇ ਕਾਰਨ ਪਾਣੀ ਛੋਟੀ ਨਦੀ ’ਚ ਦਾਖ਼ਲ ਹੋ ਰਿਹਾ ਹੈ।

Facebook Comments

Trending