Connect with us

ਅਪਰਾਧ

ਪੰਜਾਬ ਦੇ ਇਸ ਜ਼ਿਲ੍ਹੇ ‘ਚ ਪੁਲਿਸ ਤੇ ਗੈਂ/ਗਸਟਰਾਂ ਵਿਚਾਲੇ ਮੁ.ਕਾਬਲਾ, ਚੱਲੀਆਂ ਭਾਰੀ ਗੋ/ਲੀਆਂ

Published

on

ਫਰੀਦਕੋਟ : ਪੰਜਾਬ ਦੇ ਫਰੀਦਕੋਟ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਥੇ ਸੀ.ਆਈ.ਏ. ਸਟਾਫ਼ ਤੇ ਪੁਲਿਸ ਵਿਚਾਲੇ ਮੁੱਠਭੇੜ ਹੋ ਗਈ। ਖ਼ਬਰ ਆਈ ਹੈ ਕਿ ਸੀ.ਆਈ.ਏ. ਸੂਚਨਾ ਦੇ ਆਧਾਰ ‘ਤੇ ਸਟਾਫ ਦੀ ਟੀਮ ਪਿੰਡ ਪੰਜਗਰਾਈ ਤੋਂ ਔਲਖ ਨੂੰ ਜਾਂਦੇ ਰਸਤੇ ‘ਤੇ ਮੌਜੂਦ ਸੀ। ਇਸ ਦੌਰਾਨ 4 ਗੈਂਗਸਟਰ ਮੋਟਰ ‘ਤੇ ਖੜ੍ਹੇ ਸਨ। ਇਨ੍ਹਾਂ ‘ਚ ਸੰਜੀਵ ਨਾਂ ਦੇ ਨੌਜਵਾਨ ਨੇ ਪੁਲਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਸੀ.ਆਈ.ਏ. ਸਟਾਫ਼ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਤਿੰਨ ਗੈਂਗਸਟਰ ਜ਼ਖ਼ਮੀ ਹੋ ਗਏ ਜਦਕਿ ਇੱਕ ਗੈਂਗਸਟਰ ਮੌਕੇ ਤੋਂ ਫ਼ਰਾਰ ਹੋ ਗਿਆ। ਪਤਾ ਲੱਗਾ ਹੈ ਕਿ ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਹੈ।

Facebook Comments

Trending