Connect with us

ਇੰਡੀਆ ਨਿਊਜ਼

ਪਾਇਲ ਦੇ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ ‘ਚ ‘ਰਾਵਣ’ ਦੇ ਪੱਕੇ ਬੁੱਤ ਦੀ ਹੁੰਦੀ ਹੈ ਪੂਜਾ

Published

on

In this ancient Sri Ram temple of Pyal, a permanent idol of 'Ravana' is worshiped.

ਪਾਇਲ/ ਖੰਨਾ : ਚੰਗਿਆਈ ਦੀ ਬੁਰਾਈ ’ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਜੋ ਕਿ ਹਿੰਦੂਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ’ਚੋਂ ਇਕ ਹੈ, ਜਿਸ ਨੂੰ ‘ਵਿਜੈਦਸ਼ਮੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਰ ਸਾਲ ਦੇਸ਼ ਭਰ ’ਚ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੇਸ਼ ਭਰ ’ਚ ਜ਼ਿਆਦਾਤਰ ਥਾਵਾਂ ’ਤੇ ਇਸ ਦਿਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ ਅਤੇ ਆਤਿਸ਼ਬਾਜੀ ਵੀ ਕੀਤੀ ਜਾਂਦੀ ਹੈ।

ਉੱਥੇ ਹੀ ਇਸਦੇ ਉੱਲਟ ਵਿਰਾਸਤੀ ਸ਼ਹਿਰ ਪਾਇਲ ਦੇ ਲੋਕ ਸਦੀਆਂ ਪੁਰਾਣੀ ਪ੍ਰੰਪਰਾ ਅਨੁਸਾਰ ਚਾਰ ਵੇਦਾ ਦੇ ਗਿਆਤਾ ਅਤੇ ਛੇ ਸ਼ਾਸਤਰਾਂ ਦੇ ਧਿਆਤਾ ਲੰਕਾਂ ਪਤੀ ਰਾਜਾ ‘ਰਾਵਣ’ ਦੇ ਪੁਤਲੇ ਨੂੰ ਅਗਨੀ ਭੇਟ ਕਰਨ ਦੀ ਬਜਾਏ ਪੂਜਾ ਕਰਦੇ ਹਨ ਅਤੇ ਦੁਸਹਿਰੇ ਮੌਕੇ ਔਰਤਾਂ ਖੇਤਰੀ ਭਾਵ ਜੋਂ ਚੜਾ ਕੇ ‘ਰਾਵਣ’ ਦੀ ਆਰਤੀ ਉਤਾਰਦੀਆਂ ਹਨ। ਦੂਬੇ ਬਿਰਾਦਰੀ ਦੇ ਲੋਕ ਦੁਸਹਿਰੇ ਵਾਲੇ ਦਿਨ ਰਾਵਨ ਨੂੰ ਸਾੜਨ ਦੀ ਬਜਾਏ ਉਸ ਦੀ ਪੂਜਾ ਕਰਦੇ ਹਨ। ਇਸ ਤਿਉਹਾਰ ਮੌਕੇ ‘ਰਾਵਣ’ ਦੇ ਪੱਕੇ ਬੁੱਤ ਦੀ ਪੂਜਾ ਕਰਨ ਪਿੱਛੇ ਪੁਰਾਤਨ ਪ੍ਰਥਾਵਾਂ ਦੱਸੀਆਂ ਜਾ ਰਹੀਆਂ ਹਨ।

ਰਾਜੇ ਮਹਾਰਾਜੇ ਦੀਆਂ ਕੁਝ ਪੁਰਾਤਨ ਵਿਰਾਸਤਾਂ ਰੱਖਣ ਵਾਲੇ ਇਸ ਨਾਮੀ ਸ਼ਹਿਰ ’ਚ ਭਗਵਾਨ ਸ੍ਰੀ ਰਾਮ ਮੰਦਿਰ ਦਾ ਨਿਰਮਾਣ 1835 ਈਸਵੀ ਵੇਲੇ ਹੋਇਆ ਸੀ ਅਤੇ ਇਸ ਸਥਾਨ ’ਤੇ 25 ਫੁੱਟ ਰਾਵਣ ਦਾ ਪੱਕਾ ਬੁੱਤ ਸਥਿਤ ਹੈ। ਜਿਥੇ ਭਗਵਾਨ ਸ੍ਰੀ ਰਾਮ ਚੰਦਰ ਜੀ, ਲਕਸ਼ਮਣ ਜੀ, ਹਨੂਮਾਨ ਜੀ ਅਤੇ ਸੀਤਾ ਮਾਤਾ ਜੀ ਦੀ ਪੂਜਾ ਕੀਤੀ ਜਾਂਦੀ ਹੈ। ਦੁਸਹਿਰੇ ਤੋਂ ਕੁਝ ਦਿਨ ਪਹਿਲਾਂ ਵੱਖ-ਵੱਖ ਸ਼ਹਿਰਾਂ ’ਚੋਂ ਦੂਬੇ ਬਿਰਾਦਰੀ ਦੇ ਲੋਕ ਇਸ ਸਥਾਨ ’ਤੇ ਪਹੁੰਚ ਜਾਂਦੇ ਹਨ ਅਤੇ ਰਾਮਲੀਲਾ ਦੀ ਸ਼ੁਰੂਆਤ ਨਾਲ ਦੁਸਹਿਰੇ ਦਾ ਆਯੋਜਨ ਕਰਦੇ ਹਨ। ਉੱਥੇ ਹੀ ਰਾਵਣ ਦਾ ਵੱਡੇ ਅਕਾਰੀ ਪੁਤਲੇ ਨੂੰ ਰੰਗ-ਰੋਗਨ ਕਰਕੇ ਸਜਾਇਆ ਜਾਂਦਾ ਹੈ।

ਆਮ ਧਾਰਨਾ ਦੇ ਉਲਟ ਦੂਬੇ ਪਰਿਵਾਰ ਰਾਵਣ ਨੂੰ ‘ਬੁਰਾਈ ਦਾ ਪ੍ਰਤੀਕ’ ਨਹੀਂ ਮੰਨਦੇ ਹਨ, ਸਗੋਂ ਉਸ ਦੀਆਂ ਚੰਗੀਆਈਆਂ ਦੀ ਮਹਿਮਾ ਕਰਦੇ ਹੋਏ ਉਸਨੂੰ ‘ਅਰਾਧਿਆ’ ਦੇ ਰੂਪ ’ਚ ਦੇਖਦੇ ਹਨ। ਦੁਸਹਿਰੇ ਵਾਲੇ ਦਿਨ ਦਸ ਸਿਰ ਅਤੇ ਵੀਹ ਬਾਹਾਂ ਵਾਲੇ ਇਸ ਪੌਰਾਣਿਕ ਪਾਤਰ ਦੇ ਪੁਤਲੇ ਨੂੰ ਦਿਨ ਛਿੱਪਣ ਤੋਂ ਪਹਿਲਾਂ ਸੰਕੇਤਕ ਅਗਨੀ ਭੇਟ ਕਰਕੇ ਦੂਬੇ ਪਰਿਵਾਰ ਵੱਲੋਂ ਰਾਵਣ ਦੀ ਪੁੱਜਾ ਅਰਚਨਾਂ ਕੀਤੀ ਜਾਂਦੀ ਹੈ ਅਤੇ ਸਥਾਨਕ ਲੋਕ ਵੀ ਬਿਨਾਂ ਭੇਦਭਾਵ ਦੇ ਇਸ ਪੂਜਾ ‘ਚ ਸਾਮਲ ਹੁੰਦੇ ਹਨ।

ਭਗਵਾਨ ਸ੍ਰੀ ਰਾਮ ਮੰਦਿਰ ਦੇ ਇੱਕ ਸ਼ਰਧਾਲੂ ਰੋਹਿਤ ਕੁਮਾਰ ਦੁਬੇ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਹਕੀਮ ਬੀਰਬਲ ਦਾਸ ਉਨ੍ਹਾਂ ਨੂੰ ਇਸ ਮੰਦਰ ਦੇ ਇਤਿਹਾਸ ਬਾਰੇ ਦੱਸਿਆ ਕਰਦੇ ਸਨ ਕਿ ਕੁਝ ਸੰਤਾਂ-ਮੁਹਾਪੁਰਸ਼ਾਂ ਨੇ ਸੂਤ ਕੱਤ ਕੇ ਬਣਾਏ ਕੱਪੜੇ ਦੁਆਰਾ ਤਿਆਰ ਕੀਤੇ ਰਾਵਣ ਦੇ ਪੁਤਲੇ ਨੂੰ ਫੂਕਣ ਤੋਂ ਵਰਜਿਤ ਕੀਤਾ ਸੀ ਅਤੇ ਧਾਰਨਾ ਹੈ ਕਿ ਉਸ ਤੋਂ ਬਾਅਦ ਹੀ ਦੂਬੇ ਪਰਿਵਾਰਾਂ ਨੂੰ ਸੰਤਾਨ ਨਸੀਬ ਹੋਈ ਸੀ। ਉਸ ਤੋਂ ਬਾਅਦ ਲਗਾਤਾਰ ਪਾਇਲ ਤੋਂ ਪਰਵਾਸ ਕਰ ਚੁੱਕੇ ਦੂਬੇ ਪਰਿਵਾਰ ਅੱਜ ਵੀ ਦੁਸਹਿਰੇ ਮੌਕੇ ਪਾਇਲ ਪੁੱਜ ਕੇ ‘ਰਾਵਣ’ ਨੂੰ ਸਾੜਨ ਦੀ ਬਜਾਏ ਉਸ ਦੀ ਪੂਜਾ ਕਰਕੇ ਦੁਸਹਿਰਾ ਮਨਾਉਂਦੇ ਹਨ।

ਦੁਸਹਿਰੇ ਦੇ ਤਿਉਹਾਰ ਮੌਕੇ ਸੰਕੇਤਕ ਅਗਨੀ ਭੇਟ ਕਰਕੇ ਚਾਰ ਵੇਦਾ ਦੇ ਗਿਆਤਾ ਅਤੇ ਛੇ ਸ਼ਾਸਤਰਾਂ ਦੇ ਧਿਆਤਾ ਰਾਜਾ ‘ਰਾਵਣ’ ਨੂੰ ਬੱਕਰੇ ਦਾ ਖੂਨ ਅਤੇ ਸ਼ਰਾਬ ਚੜਾਉਣ ਦੀ ਵੀ ਪ੍ਰੰਪਰਾਂ ਸਦੀਆ ਪੁਰਾਣੀ ਚੱਲੀ ਆ ਰਹੀ ਹੈ। ਉੱਥੇ ਹੀ ਕਈ ਲੋਕ ਇਸ ਦਿਨ ਨੂੰ ਸਭ ਤੋਂ ਜਿਆਦਾ ਸੁੱਭ ਮੰਨ ਕੇ ਆਪਣੇ ਨਵੇਂ ਕਾਰਜ ਸ਼ੁਰੂ ਕਰਦੇ ਹਨ।

Facebook Comments

Advertisement

Trending