ਅਪਰਾਧ

ਪਰਿਵਾਰ ਦੀ ਮੌਜੂਦਗੀ ‘ਚ ਚੋਰ ਕਰ ਗਿਆ ਘਰ ਸਾਫ, 2 ਲੱਖ ਦੀ ਨਕਦੀ, ਫੋਨ ਤੇ ਕੱਪੜੇ ਚੋਰੀ

Published

on

ਲੁਧਿਆਣਾ : ਤੜਕੇ ਸਾਢੇ ਤਿੰਨ ਵਜੇ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਇਆ ਨਕਾਬਪੋਸ਼ ਚੋਰ ਸੁੱਤੇ ਪਏ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਵਾਰਦਾਤ ਨੂੰ ਅੰਜਾਮ ਦੇ ਗਿਆ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਵਾਸੀ ਬੁੱਧਨਾਥ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸ਼ਹੀਦ ਕਰਨੈਲ ਸਿੰਘ ਨਗਰ ਦੇ ਵਾਸੀ ਬੁੱਧਨਾਥ ਨੇ ਦੱਸਿਆ ਕਿ ਉਹ ਰਾਤ ਦੇ ਸਾਢੇ 11 ਵਜੇ ਦੇ ਕਰੀਬ ਉਹ ਖਾਣਾ ਖਾ ਕੇ ਪਰਿਵਾਰ ਸਮੇਤ ਸੌਂ ਗਏ। ਅਗਲੇ ਦਿਨ ਤੜਕੇ ਉੱਠ ਕੇ ਉਨ੍ਹਾਂ ਨੇ ਦੇਖਿਆ ਕਿ ਘਰ ਦਾ ਸਮਾਨ ਖਿਲਰਿਆ ਪਿਆ ਸੀ । ਜਾਂਚ ਕਰਨ ਤੇ ਪਤਾ ਲੱਗਾ ਕਿ ਘਰ ਚੋਂ ਕੀਮਤੀ ਕੱਪੜਿਆਂ ਦੇ ਪੰਜ ਬੈਗ, ਮੋਬਾਈਲ ਫੋਨ ਅਤੇ ਅਲਮਾਰੀ ਵਿਚ ਪਈ 2 ਲੱਖ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ।

Facebook Comments

Trending

Copyright © 2020 Ludhiana Live Media - All Rights Reserved.