ਪੰਜਾਬੀ

ਨਵੀਂ ਸਬਜ਼ੀ ਮੰਡੀ ਵਿਚ ਸਫ਼ਾਈ ਠੇਕੇਦਾਰ ਵਲੋਂ ਕੂੜਾ ਆੜ੍ਹਤੀਆਂ ਦੇ ਫੜ੍ਹਾਂ ਅੱਗੇ ਸੁੱਟਣ ਦਾ ਵਿਰੋਧ

Published

on

ਲੁਧਿਆਣਾ : ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ ਵਿਚ ਸਫ਼ਾਈ ਦਾ ਠੇਕਾ ਲੈਣ ਵਾਲੀ ਨਿਜੀ ਕੰਪਨੀ ਦੇ ਕਰਿੰਦਿਆਂ ਵਲੋਂ ਮੰਡੀ ਦੀਆਂ ਸੜਕਾਂ ਦੀ ਕੀਤੀ ਸਫ਼ਾਈ ਕਾਰਨ ਇਕੱਤਰ ਹੋਇਆ ਕੂੜਾ ਮੰਡੀ ਤੋਂ ਬਾਹਰ ਲਿਜਾਉਣ ਦੀ ਬਜਾਏ ਆੜ੍ਹਤੀਆਂ ਦੇ ਫੜਾਂ ਅੱਗੇ ਢੇਰ ਲਗਾਏ ਜਾਣ ਕਾਰਨ ਆੜ੍ਹਤੀਆਂ ਅਤੇ ਠੇਕੇਦਾਰ ਦਰਮਿਆਨ ਵਿਵਾਦ ਪੈਦਾ ਹੋ ਗਿਆ ਹੈ।

ਫਰੂਟ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁੰਬਰ ਨੇ ਦੱਸਿਆ ਕਿ ਪਿਛਲੇ ਕਈ ਹਫ਼ਤਿਆਂ ਤੋਂ ਮੰਡੀ ਵਿਚ ਸਫ਼ਾਈ ਨਾ ਹੋਣ ਦਾ ਮੁੱਦਾ ਮਾਰਕੀਟ ਕਮੇਟੀ ਪ੍ਰਸ਼ਾਸਨ ਕੋਲ ਉਠਾਇਆ ਸੀ ਕਿਉਂਕਿ ਸਫ਼ਾਈ ਨਾ ਹੋਣ ਕਾਰਨ ਇਕੱਤਰ ਕੂੜੇ ਤੋਂ ਉਠਦੀ ਬਦਬੂ ਕਾਰਨ ਕੰਪਕਾਜ ਕਰਨਾ ਔਖਾ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹੁਣ ਜਣ ਸਫ਼ਾਈ ਦਾ ਕੰਮ ਸ਼ੁਰੂ ਹੋਇਆ ਹੈ ਤਾਂ ਹੋਰ ਵੀ ਮਾੜਾ ਹਾਲ ਹੋ ਗਿਆ ਹੈ ਕਿਉਂਕਿ ਠੇਕੇਦਾਰ ਦੇ ਕਰਿੰਦਿਆਂ ਨੇ ਸੜਕਾਂ ਦੀ ਸਫ਼ਾਈ ਕਰਕੇ ਇਕੱਤਰ ਕੂੜਾ ਆੜ੍ਹਤੀਆਂ ਦੀਆਂ ਦੁਕਾਨਾਂ (ਫੜਾਂ) ਅੱਗੇ ਢੇਰ ਲੱਗਾ ਦਿੱਤੇ ਹਨ।

ਸ਼੍ਰੀ ਗੁੰਬਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਕੱਤਰ ਕੋਲ ਮਾਮਲਾ ਉਠਾਉਣ ‘ਤੇ ਸੁਪਰਵਾਈਜ਼ਰ ਹਰੀ ਰਾਮ ਮੌਕੇ ‘ਤੇ ਪੁੱਜੇ ਅਤੇ ਠੇਕੇਦਾਰ ਦੇ ਕਰਿੰਦਿਆਂ ਨੂੰ ਕੂੜਾ ਮੰਡੀ ਦੇ ਬਾਹਰ ਲਿਜਾਉਣ ਦੀ ਹਦਾਇਤ ਦਿੱਤੀ। ਇਸ ਸਬੰਧ ‘ਚ ਸੰਪਰਕ ਕਰਨ ‘ਤੇ ਜ਼ਿਲ੍ਹਾ ਮੰਡੀ ਅਫ਼ਸਰ ਦਵਿੰਦਰ ਸਿੰਘ ਕੈਂਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਯਮਾਂ ਅਨੁਸਾਰ ਮੰਡੀ ਦੀਆਂ ਸੜਕਾਂ ਦੀ ਸਫ਼ਾਈ ਕਰਕੇ ਇਕੱਤਰ ਕੂੜਾ ਮੰਡੀ ਤੋਂ ਬਾਹਰ ਲਿਜਾਉਣਾ ਠੇਕੇਦਾਰ ਦੀ ਜ਼ਿੰਮੇਵਾਰੀ ਹੈ। ਜੇਕਰ ਠੇਕੇਦਾਰ ਨੇ ਕੋਤਾਹੀ ਵਰਤੀ ਤਾਂ ਉਸ ਖ਼ਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.