ਚੰਡੀਗੜ੍ਹ: ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਦੇਸ਼ ਦੇ ਮਸ਼ਹੂਰ ਗਾਇਕ, ਸੰਗੀਤਕਾਰ ਅਤੇ ਡਾਂਸਰ ਪਰਫਾਰਮ ਕਰਨਗੇ। ਇਸ ਮੌਕੇ ਭਾਰਤ ਸਰਕਾਰ ਵੱਲੋਂ 23 ਜਨਵਰੀ ਨੂੰ ਕਰਵਾਏ ਜਾ ਰਹੇ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਲਖਵਿੰਦਰ ਵਡਾਲੀ ਆਪਣੀ ਪੇਸ਼ਕਾਰੀ ਕਰਨਗੇ।
ਲਖਵਿੰਦਰ ਵਡਾਲੀ ਮਹਾਂਕੁੰਭ ਦੇ ਇਸ ਸ਼ਾਨਦਾਰ ਮੰਚ ‘ਤੇ ਪ੍ਰੋਗਰਾਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਹੋਣਗੇ। ਇਸ ਤੋਂ ਪਹਿਲਾਂ ਹਿੰਦੀ ਸਿਨੇਮਾ ਦੇ ਪਲੇਬੈਕ ਗਾਇਕ ਅਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਇਸ ਮੰਚ ‘ਤੇ ਪੇਸ਼ਕਾਰੀ ਕਰ ਚੁੱਕੇ ਹਨ। ਦੇਸ਼ ਦੇ ਮਸ਼ਹੂਰ ਗਾਇਕ ਕੈਲਾਸ਼ ਖੇਰ, ਕਵਿਤਾ ਸੇਠ, ਨਿਤਿਨ ਮੁਕੇਸ਼, ਸੁਰੇਸ਼ ਵਾਡਕਰ, ਹਰੀਹਰਨ, ਕਵਿਤਾ ਕ੍ਰਿਸ਼ਨਾਮੂਰਤੀ ਸਮੇਤ ਕਈ ਮਸ਼ਹੂਰ ਕਲਾਕਾਰ ਭਾਰਤੀ ਕਲਾ ਅਤੇ ਸੱਭਿਆਚਾਰ ਦੇ ਸ਼ਾਨਦਾਰ ਮੰਚ ‘ਤੇ ਨਜ਼ਰ ਆਉਣਗੇ, ਜਿਨ੍ਹਾਂ ‘ਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਲਖਵਿੰਦਰਾ ਵਡਾਲੀ ਵੀ ਸ਼ਾਮਲ ਹਨ।
ਇਸ ਮਹਾਕੁੰਭ ਦੇ ਮੌਕੇ ‘ਤੇ 24 ਫਰਵਰੀ ਤੱਕ ਗੰਗਾ ਪੰਡਾਲ ‘ਚ ਸੱਭਿਆਚਾਰਕ ਵਿਸ਼ਾਲ ਮੰਚ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਸੰਗੀਤ, ਕਲਾਸੀਕਲ ਡਾਂਸ ਅਤੇ ਨਾਟਕੀ ਕਲਾਵਾਂ ਵੀ ਸ਼ਾਮਲ ਹੋਣਗੀਆਂ ਜੋ ਸ਼ਰਧਾਲੂਆਂ ਨੂੰ ਸ਼ਰਧਾ ਅਤੇ ਵਿਸ਼ਵਾਸ ਦੀ ਸ਼ਾਨਦਾਰ ਭਾਵਨਾ ਪ੍ਰਦਾਨ ਕਰਨਗੀਆਂ।