Connect with us

ਪੰਜਾਬ ਨਿਊਜ਼

ਬਹੁ-ਕਰੋੜੀ ਅਨਾਜ ਟੈਂਡਰ ਘੁਟਾਲੇ ਦੇ ਮਾਮਲੇ ‘ਚ ਵਿਜੀਲੈਂਸ ਨੇ ਕੈਪਟਨ ਸੰਧੂ ਦੇ ਨਜ਼ਦੀਕੀ ਸਾਥੀ ਦੇ ਘਰ ਚਲਾਇਆ ‘ਸਰਚ ਆਪ੍ਰੇਸ਼ਨ

Published

on

In the case of multi-crore grain tender scam, vigilance conducted a 'search operation' at the house of Captain Sandhu's close associate.

ਲੁਧਿਆਣਾ : ਸਾਬਕਾ ਮੰਤਰੀ ਆਸ਼ੂ ਦੇ ਰਾਜਨੀਤਿਕ ਨੇੜਲੇ ਸਾਥੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੀ ਸੱਜੀ ਬਾਂਹ ਮੰਨੇ ਜਾਂਦੇ ਮਨਪ੍ਰੀਤ ਸਿੰਘ ਈਸੇਵਾਲ ਦੇ ਘਰ ਵਿਜੀਲੈਂਸ ਨੇ ਅੱਜ ਦਸਤਕ ਦਿੰਦਿਆਂ ਸਰਚ ਅਭਿਆਨ ਛੇੜਿਆ। ਵਿਜੀਲੈਂਸ ਦੀ ਟੀਮ ਨੂੰ ਇਸ ਕਾਰਵਾਈ ਦੌਰਾਨ ਵੱਡੀ ਸਫਲਤਾ ਵੀ ਮਿਲੀ। ਟੀਮ ਵੱਲੋਂ ਈਸੇਵਾਲ ਦੀ ਕੋਠੀ ਵਿਚੋਂ ਜ਼ਮੀਨਾਂ ਦੀ ਰਜਿਸਟਰੀਆਂ ਦਾ ਜਖ਼ੀਰਾ ਮਿਲਿਆ ਹੈ।

ਪੁਲਿਸ ਨੇ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਦੇ ਸੱਤਾ ਵਿਚ ਹੁੰਦਿਆਂ ਭ੍ਰਿਸ਼ਟਾਚਾਰ ਦੀ ਕਮਾਈ ਜਾਇਦਾਦਾਂ ਖ਼ਰੀਦਣ ਵਿਚ ਖਪਾਉਣ ਦੇ ਮਾਮਲੇ ਵਿਚ ਵੀ ਵੱਖਰੇ ਤੌਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਹੱਥ ਲੱਗੀਆਂ ਰਜਿਸਟਰੀਆਂ ਇਸੇ ਵਰ੍ਹੇ ਕਰਵਾਈਆਂ ਗਈਆਂ ਦਾ ਖੁਲਾਸਾ ਹੋਇਆ ਹੈ ਜਿਨ੍ਹਾਂ ਦੀ ਰਜਿਸਟਰੀ ਫੀਸ ਹੀ 30 ਕਰੋੜ ਰੁਪਏ ਆਂਕੀ ਜਾ ਰਹੀ ਹੈ।

ਇਸ ਦਾ ਪੂਰਾ ਖ਼ੁਲਾਸਾ ਕਰਨ ਲਈ ਵਿਜੀਲੈਂਸ ਵੱਲੋਂ ਆਫ ਦਾ ਰਿਕਾਰਡ ਮੁੱਲਾਂਪੁਰ, ਲੁਧਿਆਣਾ ਅਤੇ ਜਗਰਾਓਂ ਦੇ ਮਾਲ ਵਿਭਾਗ ਨੂੰ ਰਿਕਾਰਡ ਖੰਗਾਲਦਿਆਂ ਤੁਰੰਤ ਜਾਣਕਾਰੀ ਮੁਹੱਈਆ ਕਰਵਾਉਣ ਦਾ ਫ਼ਰਮਾਨ ਵੀ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੇ ਆਧਾਰ ’ਤੇ ਮਾਲ ਵਿਭਾਗ ਵੱਲੋਂ ਵੀ ਕਾਫੀ ਹਦ ਤਕ ਵਿਜੀਲੈਂਸ ਵੱਲੋਂ ਮੰਗੀ ਜਾਣਕਾਰੀ ਅਤੇ ਰਿਕਾਰਡ ਪਹੁੰਚਦਾ ਕਰ ਦਿੱਤਾ ਗਿਆ ਹੈ।

ਵਿਜੀਲੈਂਸ ਕਾਂਗਰਸ ਸਰਕਾਰ ਦੇ ਅੰਤਿਮ ਸਾਲ ਵਿਚ ਈਸੇਵਾਲ ਅਤੇ ਹੋਰਾਂ ਕਾਂਗਰਸੀਆਂ ਵੱਲੋਂ ਖ਼ਰੀਦੀ ਗਈ ਜਾਇਦਾਦਾਂ ’ਤੇ ਪੈਣੀ ਨਜ਼ਰ ਰੱਖਦੀ ਹੋਈ ਜਾਂਚ ਕਰ ਰਹੀ ਹੈ। ਈਸੇਵਾਲ ਕੈਪਟਨ ਸੰਧੂ ਦੇ ਖਾਸਮ ਖਾਸ ਹਨ ਉਨ੍ਹਾਂ ’ਤੇ ਵਿਜੀਲੈਂਸ ਦੀ ਗਾਜ ਡਿੱਗਣ ਦੇ ਨਾਲ ਲੁਧਿਆਣਾ ਜ਼ਿਲ੍ਹੇ ਭਰ ਵਿਚ ਹੜਕੰਪ ਮੱਚ ਗਿਆ ਹੈ। ਵਿਜੀਲੈਂਸ ਦੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਈਸੇਵਾਲ ਦੇ ਘਰ ਦਸਤਕ ਦੇਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਉਪਰੰਤ ਦੱਸਿਆ ਜਾਵੇਗਾ।

Facebook Comments

Trending