ਲੁਧਿਆਣਾ: ਲੁਧਿਆਣਾ ਦੇ ਰਾਜਗੁਰੂ ਨਗਰ ਵਿੱਚ ਸਥਿਤ ਸਿੰਧੀ ਬੇਕਰੀ ਵਿੱਚ ਗੋਲੀਬਾਰੀ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 28 ਅਗਸਤ ਨੂੰ ਵਾਪਰੀ ਇਸ ਘਟਨਾ ਦੀ ਜ਼ਿੰਮੇਵਾਰੀ ਗੈਂਗਸਟਰ ਗੋਪੀ ਲਾਹੌਰੀਆ ਨੇ ਲਈ ਹੈ। ਗੈਂਗਸਟਰ ਗੋਪੀ ਲਾਹੌਰੀਆ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਹੈ। ਉਸ ਨੇ ਦੱਸਿਆ ਹੈ ਕਿ ਬੇਕਰੀ ਮਾਲਕ ਦੇ ਲੜਕੇ ਨਾਲ ਉਸ ਦਾ ਝਗੜਾ ਚੱਲ ਰਿਹਾ ਹੈ। ਇਸ ਬਾਰੇ ਉਸ ਨੂੰ ਕਈ ਵਾਰ ਸਮਝਾਇਆ ਗਿਆ ਪਰ ਉਹ ਨਾ ਮੰਨੇ ਅਤੇ ਉਸ ਨੂੰ ਨੌਕਰੀ ਤੋਂ ਕੱਢਣਾ ਪਿਆ।
ਗੈਂਗਸਟਰ ਗੋਪੀ ਲਾਹੌਰੀਆ ਨੇ ਫੇਸਬੁੱਕ ਪੋਸਟ ‘ਚ ਕਿਹਾ ਕਿ ਕੁਝ ਦਿਨ ਪਹਿਲਾਂ ਲੁਧਿਆਣਾ ‘ਚ ਸਿੰਧੀ ਬੇਕਰੀ ਵਾਲੇ ਲੜਕੇ ‘ਤੇ ਜੋ ਗੋਲੀਬਾਰੀ ਹੋਈ ਸੀ, ਉਹ ਗੋਪੀ ਲਾਹੌਰੀਆ ਨੇ ਹੀ ਕੀਤੀ ਸੀ। ਮੇਰਾ ਉਸ ਨਾਲ ਨਿੱਜੀ ਮਾਮਲਾ ਸੀ। ਕੁਝ ਦਿਨ ਪਹਿਲਾਂ ਮੈਂ ਉਸ ਨੂੰ ਬਹੁਤ ਸਮਝਾਇਆ ਅਤੇ ਕਈ ਮੈਸੇਜ ਭੇਜੇ ਪਰ ਉਹ ਨਹੀਂ ਸਮਝਿਆ, ਇਸੇ ਲਈ ਮੈਨੂੰ ਉਸ ਨੂੰ ਇਹ ਅਹਿਸਾਸ ਕਰਾਉਣਾ ਪਿਆ ਕਿ ਮੌਤ ਕੀ ਹੁੰਦੀ ਹੈ।