Connect with us

ਅਪਰਾਧ

ਤਰਨਤਾਰਨ ’ਚ ਐੱਚ. ਡੀ. ਐੱਫ. ਸੀ. ਬੈਂਕ ’ਚ 30 ਤੋਂ 50 ਲੱਖ ਦੀ ਲੁੱਟ

Published

on

in Tarn Taran. HD FC 30 to 50 lakh robbery in the bank

ਤਰਨਤਾਰਨ  :  ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂਆਂ ਪਿੰਡ ਵਿਚ ਸਥਿਤ ਐੱਚ. ਡੀ. ਐੱਫ. ਸੀ. ਬੈਂਕਵਿੱਚੋ ਗੰਨ ਪੁਆਇੰਟ ਉੱਪਰ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਬੈਂਕ ਦੇ ਸਟਾਫ ਨੂੰ ਬੰਧਕ ਬਣਾਉਂਦੇ ਹੋਏ ਕਰੀਬ ਤੀਹ ਤੋਂ ਪੰਜਾਹ ਲੱਖ ਰੁਪਏ ਲੁੱਟਣ ਦਾ ਸਮਾਚਾਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹੇ ਦੇ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਨਾ ਸਮੇਤ ਪੁਲਸ ਟੀਮਾਂ ਮੌਕੇ ’ਤੇ ਪੁੱਜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਪੱਟੀ ਵਿਚ ਪੈਂਦੇ ਪਿੰਡ ਨੌਸ਼ਹਿਰਾ ਪੰਨੂਆਂ ’ਚ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਦੀ ਸ਼ਾਖਾ ਨੂੰ ਅੱਜ ਦੁਪਹਿਰ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਤਿੰਨਾਂ ਲੁਟੇਰਿਆਂ ਵੱਲੋਂ ਬੈਂਕ ਦੇ ਸੁਰੱਖਿਆ ਗਾਰਡ ਨੂੰ ਪਹਿਲਾਂ ਬੰਧਕ ਬਣਾਇਆ ਗਿਆ।

ਜਿਸ ਤੋਂ ਬਾਅਦ ਬੈਂਕ ਦੇ ਅੰਦਰ ਦਾਖ਼ਲ ਹੁੰਦੇ ਹੋਏ ਸਟਾਫ ਨੂੰ ਗੰਨ ਪੁਆਇੰਟ ਉੱਪਰ ਲੈਂਦੇ ਹੋਏ ਬੈਂਕ ਦੀ ਸੇਫ ਵਿਚ ਮੌਜੂਦ ਕਰੀਬ ਤੀਹ ਤੋਂ ਪੰਜਾਹ ਲੱਖ ਰੁਪਏ ਦੀ ਰਾਸ਼ੀ ਲੁੱਟ ਲਈ ਗਈ। ਲੁਟੇਰੇ ਜਾਂਦੇ ਸਮੇਂ ਸਟਾਫ ਦੇ ਮੋਬਾਇਲ ਅਤੇ ਹੋਰ ਕੀਮਤੀ ਸਾਮਾਨ ਵੀ ਲੈ ਗਏ ਹਨ।

Facebook Comments

Trending