ਲਖਨਪੁਰ: ਜੰਮੂ-ਕਸ਼ਮੀਰ ਦੇ ਗੇਟਵੇ ਲਖਨਪੁਰ ‘ਚ ਕਠੂਆ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਕਰੋੜਾਂ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ।ਪੁਲੀਸ ਨੇ ਵਧੀਕ ਐਸ.ਪੀ. ਕਠੂਆ ਅਤੇ ਥਾਣਾ ਇੰਚਾਰਜ ਲਖਨਪੁਰ ਦੀ ਅਗਵਾਈ ਹੇਠ ਡਿਸਪੈਚ ਪੁਆਇੰਟ ਲਖਨਪੁਰ ਵਿਖੇ ਮਹਾਰਾਜਾ ਗੁਲਾਬ ਸਿੰਘ ਦੇ ਬੁੱਤ ਨੇੜੇ ਨਾਕਾ ਲਗਾਇਆ ਹੋਇਆ ਸੀ, ਜਿੱਥੇ ਇੱਕ ਸ਼ੱਕੀ ਕਾਰ ਨੂੰ ਰੋਕਿਆ ਗਿਆ।

ਜਾਣਕਾਰੀ ਅਨੁਸਾਰ ਜਦੋਂ ਪੁਲੀਸ ਟੀਮ ਨੇ ਹਰਿਆਣਾ ਨੰਬਰ ਵਾਲੀ ਕਾਰ (ਐਚ.ਆਰ.98ਜੇ-9889) ਨੂੰ ਜਾਂਚ ਲਈ ਰੋਕਿਆ ਤਾਂ ਤਲਾਸ਼ੀ ਦੌਰਾਨ ਉਸ ਵਿੱਚੋਂ ਕਰੀਬ 3.5 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ। ਇੰਨੀ ਵੱਡੀ ਮਾਤਰਾ ‘ਚ ਨਕਦੀ ਮਿਲਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰ ‘ਚ ਸਵਾਰ ਦੋਵਾਂ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਥਾਣੇ ਲੈ ਗਈ।