ਕਰੋਨਾਵਾਇਰਸ

ਪਟਿਆਲਾ ’ਚ ਕੋਰੋਨਾ ਦੇ 366 ਨਵੇਂ ਮਾਮਲੇ ਆਏ ਤੇ 1ਨੇ ਤੋੜਿਆ ਦਮ

Published

on

ਪਟਿਆਲਾ : ਜ਼ਿਲ੍ਹਾ ਪਟਿਆਲਾ ’ਚ 366 ਲੋਕਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਤੇ ਇਕ ਕੋਰੋਨਾ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਪ੍ਰਾਪਤ 2266 ਕੋਵਿਡ ਰਿਪੋਰਟਾਂ ’ਚੋਂ 366 ਕੇਸ ਕੋਵਿਡ ਪਾਜ਼ੇਟਿਵ ਪਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਐਕਟਿਵ ਕੇਸਾਂ ਦੀ ਗਿਣਤੀ 839 ਹੋ ਗਈ ਹੈ। ਜ਼ਿਲ੍ਹੇ ’ਚ ਇਕ ਕੋਵਿਡ ਪਾਜ਼ੇੂਟਿਵ ਮਰੀਜ਼ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁਲ ਗਿਣਤੀ 1365 ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ’ਚ ਜ਼ਿਆਦਾਤਰ ਪਾਜ਼ੇਟਿਵ ਕੇਸ ਅਨੰਦ ਨਗਰ ਬੀ, ਨਿਊ ਲਾਲ ਬਾਗ, ਮਜੀਠੀਆ ਅੇਨਕਲੇਵ, ਐੱਸ. ਐੱਸ. ਟੀ. ਨਗਰ, ਸਰਕਾਰੀ ਮੈਡੀਕਲ ਕਾਲਜ, ਲੈਹਿਲ, ਮਾਡਲ ਟਾਊਨ ਆਦਿ ਏਰੀਏ ’ਚੋਂ ਪਾਏ ਗਏ ਹਨ।

Facebook Comments

Trending

Copyright © 2020 Ludhiana Live Media - All Rights Reserved.