ਕਰੋਨਾਵਾਇਰਸ
ਲੁਧਿਆਣਾ ‘ਚ ਕੋਰੋਨਾ ਵੈਕਸੀਨ ਨਾ ਲਗਾਉਣ ‘ਤੇ ਫਿਰ ਭੜਕੇ ਲੋਕ, ਪੁਲਿਸ ਤਾਇਨਾਤ
Published
3 years agoon

ਲੁਧਿਆਣਾ : ਅੱਜ ਬੁੱਧਵਾਰ ਦੁਪਹਿਰ ਨੂੰ ਸਿਵਲ ਸਰਜਨ ਦਫਤਰ ਵਿਚ ਟੀਕਾ ਲਵਾਉਣ ਵਾਲਿਆਂ ਦੀ ਭੀੜ ਇਸ ਕਦਰ ਵਧ ਗਈ ਕਿ ਲੋਕ ਆਪਸ ਵਿੱਚ ਹੀ ਭਿੜ ਗਏ । ਲੋਕਾਂ ਨੇ ਸਿਵਲ ਸਰਜਨ ਦਫ਼ਤਰ ਦੇ ਮੁਲਾਜ਼ਮਾਂ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ।
ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਸਿਵਲ ਸਰਜਨ ਦਫ਼ਤਰ ਵਿੱਚ ਕੋਰੋਨਾ ਦੀ ਵੈਕਸੀਨ ਲੱਗ ਰਹੀ ਸੀ । ਦੇਖਦੇ ਹੀ ਦੇਖਦੇ ਟੀਕਾ ਲਗਵਾਉਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ। ਕੁਝ ਹੀ ਸਮੇਂ ਵਿੱਚ ਲੋਕਾਂ ਦੀ ਗਿਣਤੀ ਇਸ ਕਦਰ ਵਧ ਗਈ ਕਿ ਉਨ੍ਹਾਂ ਨੂੰ ਸੰਭਾਲਣਾ ਔਖਾ ਹੋ ਗਿਆ । ਲਾਈਨਾਂ ਵਿੱਚ ਲੱਗੀ ਭੀੜ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਨ ਲੱਗ ਪਈ ।
ਲੋਕ ਇਕ ਦੂਜੇ ਨਾਲ ਬੁਰੀ ਤਰ੍ਹਾਂ ਬਹਿਸ ਕਰਦੇ ਨਜ਼ਰ ਆਏ । ਇੱਥੋਂ ਤੱਕ ਕਿ ਲੋਕ ਸਿਵਲ ਸਰਜਨ ਦਫ਼ਤਰ ਦੇ ਮੁਲਾਜ਼ਮਾਂ ਨਾਲ ਵੇ ਉਲਝਣ ਲੱਗ ਪਏ । ਜਾਣਕਾਰੀ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8 ਦੇ ਇੰਚਾਰਜ ਕੁਲਬੀਰ ਸਿੰਘ ਮੌਕੇ ਤੇ ਪਹੁੰਚੇ ।
ਇਸ ਮਾਮਲੇ ਵਿਚ ਸਬ ਇੰਸਪੈਕਟਰ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਮੌਕੇ ਤੇ ਝਗੜੇ ਵਰਗੀ ਕੋਈ ਗੱਲ ਨਹੀਂ ਸੀ । ਭੀੜ ਥੋੜ੍ਹੀ ਵੱਧ ਹੋਣ ਕਾਰਨ ਕੁਝ ਲੋਕ ਇਕ ਦੂਜੇ ਨਾਲ ਉਲਝਣ ਲੱਗ ਪਏ ਸਨ । ਕੁਲਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਲਾਈਨਾਂ ਵਿੱਚ ਲਗਾ ਕੇ ਮੌਕੇ ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।
You may like
-
ਹਿਮਾਚਲ ਦੀ ਅਟਲ ਸੁਰੰਗ ‘ਤੇ ਪਹੁੰਚੇ ਰਿਕਾਰਡ ਸੈਲਾਨੀ, 38 ਦਿਨਾਂ ‘ਚ 92 ਹਜ਼ਾਰ ਸੈਲਾਨੀਆਂ ਨੇ ਕੀਤਾ ਦੌਰਾ
-
ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ ਨੇ ਲਗਾਇਆ ਕੋਵਿਡ-19 ਟੀਕਾਕਰਨ ਕੈਂਪ
-
ਸ਼ਹਿਰ ‘ਚ ਕੋਰੋਨਾ ਦਾ ਖ਼ਤਰਾ ਵਧਿਆ, ਪੰਜ ਮਹੀਨਿਆਂ ਬਾਅਦ ਮਰੀਜ਼ਾਂ ਦੀ ਗਿਣਤੀ 50 ਤੋਂ ਪਾਰ; ਸਿਹਤ ਵਿਭਾਗ ਨੇ ਦਿੱਤੀ ਚੇਤਾਵਨੀ
-
15 ਜੁਲਾਈ ਤੋਂ 18-59 ਉਮਰ ਵਾਲਿਆਂ ਨੂੰ ਸਰਕਾਰੀ ਕੇਂਦਰਾਂ ‘ਤੇ ਫ੍ਰੀ ਲੱਗੇਗੀ ਬੂਸਟਰ ਡੋਜ਼
-
ਸ਼ਹਿਰ ‘ਚ ਕੋਰੋਨਾ ਦੇ 36 ਨਵੇਂ ਮਾਮਲੇ, ਟੀਕੇ ਦੀਆਂ ਦੋਵੇਂ ਖੁਰਾਕਾਂਲੈਣ ਦੇ ਬਾਵਜੂਦ ਮਰੀਜ਼ ਨੇ ਤੋੜਿਆ ਦਮ
-
ਸ਼ਹਿਰ ‘ਚ ਮੰਡਰਾ ਰਿਹੈ ਕੋਰੋਨਾ ਦਾ ਖ਼ਤਰਾ, 40 ਨਵੇਂ ਮਰੀਜ਼ ਆਏ ਸਾਹਮਣੇ