Connect with us

ਅਪਰਾਧ

ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਪੁਲਿਸ ਨੇ 85 ਤੰਬਾਕੂ ਪੁੜੀਆਂ, 4 ਮੋਬਾਈਲ ਫ਼ੋਨ ਕੀਤੇ ਬਰਾਮਦ

Published

on

In Ludhiana Central Jail, police found 85 cigarettes, 4 mobile phones were recovered

ਲੁਧਿਆਣਾ : ਪੁਲਿਸ ਨੇ ਕੇਂਦਰੀ ਜੇਲ੍ਹ ਵਿੱਚੋਂ 85 ਤੰਬਾਕੂ ਪੁੜੀਆਂ ਅਤੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਮਾਮਲੇ ‘ਚ ਡਵੀਜ਼ਨ ਨੰਬਰ ਸੱਤ ਥਾਣੇ ਦੀ ਤਾਜਪੁਰ ਚੌਂਕੀ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

ਪੁਲਿਸ ਨੂੰ ਭੇਜੀ ਰਿਪੋਰਟ ਵਿਚ ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਕੇਂਦਰੀ ਜੇਲ੍ਹ ਦੀ ਬੈਰਕ ਨੰਬਰ 1 ਦੇ ਬਾਹਰੋਂ 6 ਪੈਕੇਟ ਬੰਦ ਹਾਲਤ ਵਿਚ ਬਰਾਮਦ ਕੀਤੇ ਗਏ ਸਨ। ਖੋਲ੍ਹਣ ‘ਤੇ ਉਨ੍ਹਾਂ ਦੇ ਅੰਦਰੋਂ 85 ਛੋਟੀਆਂ ਪੁੜੀਆਂ ਜ਼ਰਦਾ ਤੰਬਾਕੂ ਬਰਾਮਦ ਹੋਇਆ। ਇਸੇ ਤਰ੍ਹਾਂ ਪੁਲਿਸ ਨੇ 4 ਮੋਬਾਈਲ ਫੋਨ ਵੀ ਬੰਦ ਹਾਲਤ ਵਿਚ ਬਰਾਮਦ ਕੀਤੇ ਹਨ। ਜੇਲ ਅੰਦਰ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੇ ਪਾਬੰਦੀਸ਼ੁਦਾ ਸਾਮਾਨ ਜੇਲ ਅੰਦਰ ਲਿਆ ਕੇ ਜੇਲ ਨਿਯਮਾਂ ਦੀ ਉਲੰਘਣਾ ਕੀਤੀ ਹੈ।

Facebook Comments

Trending