ਅਪਰਾਧ

ਲੁਧਿਆਣਾ ‘ਚ NRI ਨੂੰ ਕਾਰ ਦੀ ਟੱ/ਕਰ ਮਾ/ਰ ਕੀਤਾ ਜ.ਖ.ਮੀ, ਜ਼ਮੀਨੀ ਵਿਵਾਦ ਨੂੰ ਲੈ ਕੇ ਕੀਤਾ ਹਮ/ਲਾ

Published

on

ਲੁਧਿਆਣਾ : ਲੁਧਿਆਣਾ ਦੇ ਪਿੰਡ ਅਕਾਲਗੜ੍ਹ ‘ਚ ਇੱਕ NRI ਨੂੰ ਇਕ ਪੈਲਸ ਦੇ ਬਾਹਰ ਕਾਰ ਦੀ ਟੱਕਰ ਮਾਰਕੇ ਸਖਤ ਜਖਮੀ ਕਰ ਦਿੱਤਾ। ਜ਼ਖਮੀ ਦੀ ਪਛਾਣ ਸੇਵਕ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਹ ਘਟਨਾ ਪੈਲੇਸ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਸ ਨੇ ਦੱਸਿਆ ਕਿ ਨਵੀਂ ਆਬਾਦੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਉਸ ਕੋਲ ਮੈਰਿਜ ਪੈਲੇਸ ਗਿਰਵੀ ਰੱਖਿਆ ਹੋਇਆ ਸੀ। ਉਕਤ ਵਿਅਕਤੀ ਨੇ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ ਅਤੇ ਪੈਲੇਸ ਦੀ ਰਜਿਸਟਰੀ ਉਸ ਦੇ ਨਾਂ ਕਰਵਾ ਦਿੱਤੀ।

ਇਸੇ ਦੌਰਾਨ ਅਗਲੇ ਦਿਨ ਮੁਲਜ਼ਮ ਦੀ ਪਤਨੀ ਪੈਲੇਸ ਵਿੱਚ ਸੇਵਕ ਸਿੰਘ ਕੋਲ ਆਈ ਅਤੇ ਗਲਤ ਸ਼ਬਦਾਵਲੀ ਵਰਤ ਕੇ ਜਾਤੀ ਸੂਚਕ ਸ਼ਬਦ ਬੋਲੇ। ਸੇਵਕ ਸਿੰਘ ਨੇ ਦੱਸਿਆ ਕਿ ਔਰਤ ਨੂੰ ਕਾਫੀ ਸਮਝਾਇਆ ਗਿਆ ਕਿ ਉਸ ਦਾ ਪਤੀ ਨਾਲ ਪੈਸਿਆਂ ਦਾ ਲੈਣ-ਦੇਣ ਹੈ, ਜਿਸ ਕਾਰਨ ਉਸ ਨੇ ਪੈਲੇਸ ਦੀ ਰਜਿਸਟਰੀ ਕਰਵਾਈ। ਅਗਲੇ ਹੀ ਦਿਨ ਪੈਲੇਸ ਵਿੱਚ ਵਿਆਹ ਦੀ ਰਸਮ ਸੀ। ਉਸ ਸਮਾਗਮ ਵਿੱਚ ਮੁਲਜ਼ਮ ਵੀ ਆਇਆ ਹੋਇਆ ਸੀ। ਮੁਲਜ਼ਮ ਨੇ ਸ਼ਰਾਬ ਪੀ ਕੇ ਗੁੱਸੇ ‘ਚ ਆ ਕੇ ਸਵਿਫਟ ਕਾਰ ਨਾਲ ਉਸ ਨੂੰ ਕੁਚਲ ਦਿੱਤਾ।ਇਸ ਮਾਮਲੇ ਸਬੰਧੀ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.