ਅਪਰਾਧ

ਲੁਧਿਆਣਾ ‘ਚ ਨੌਜਵਾਨ ਨੇ ਨਾਬਾਲਗ ਨੂੰ ਹੋਟਲ ‘ਚ ਬੁਲਾ ਕੇ ਕੀਤਾ ਦੁਸ਼ਕਰਮ

Published

on

ਲੁਧਿਆਣਾ   :   ਨੌਜਵਾਨ ਨੇ ਪਹਿਲਾਂ ਫੇਸਬੁੱਕ ‘ਤੇ 14 ਸਾਲਾ ਨਾਬਾਲਗ ਨਾਲ ਦੋਸਤੀ ਕੀਤੀ ਅਤੇ ਬਾਅਦ ‘ਚ ਉਸ ਨੂੰ ਹੋਟਲ ਬੁਲਾਇਆ ਅਤੇ ਨਾਬਾਲਗਾ ਨਾਲ ਦੁਸ਼ਕਰਮ ਕੀਤਾ। ਹੁਣ ਥਾਣਾ ਹੈਬੋਵਾਲ ਪੁਲਿਸ ਨੇ ਉਸ ਦੇ ਨਾਲ ਆਈ ਅਣਪਛਾਤੀ ਲੜਕੀ ਖ਼ਿਲਾਫ਼ ਜਬਰ ਜਨਾਹ ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਏਐਸਆਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪੀਏਯੂ ਕੈਂਪਸ ਦੇ ਰਹਿਣ ਵਾਲੇ 21 ਸਾਲਾ ਸਾਗਰ ਵਜੋਂ ਹੋਈ ਹੈ। ਉਸ ਦੀ ਮਾਂ ਪੀਏਯੂ ਵਿੱਚ ਕਲਾਸ ਚੋਥਾ ਦੀ ਕਰਮਚਾਰੀ ਹੈ। ਪੁਲਸ ਨੇ ਹੈਬੋਵਾਲ ਦੇ ਗੋਪਾਲ ਨਗਰ ਦੀ ਰਹਿਣ ਵਾਲੀ ਲੜਕੀ ਦੀ ਮਾਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ। ਆਪਣੇ ਬਿਆਨ ਵਿਚ ਉਸ ਨੇ ਕਿਹਾ ਕਿ ਉਸ ਦੀ 14 ਸਾਲਾ ਧੀ ਦੀ ਫੇਸਬੁੱਕ ‘ਤੇ ਨੌਜਵਾਨ ਨਾਲ ਦੋਸਤੀ ਹੋ ਗਈ। ਇਕ ਦਿਨ ਪਹਿਲਾਂ ਉਸ ਦੀ ਬੇਟੀ ਘਰ ਤੋਂ ਸਕੂਲ ਗਈ ਸੀ। ਜਿੱਥੇ ਉਸ ਨੂੰ ਇਕ ਔਰਤ ਮਿਲੀ, ਜੋ ਖੁਦ ਨੂੰ ਸਾਗਰ ਦੀ ਭੈਣ ਦੱਸਦੀ ਸੀ।

ਲੜਕੀ ਨੇ ਦੱਸਿਆ ਕਿ ਸਾਗਰ ਨੇ ਉਸ ਨੂੰ ਹੈਬੋਵਾਲ ਵਿਖੇ ਭੂਰੀ ਵਾਲੇ ਗੁਰਦੁਆਰੇ ਨੇੜੇ ਬੁਲਾਇਆ ਹੈ। ਮੁਲਜ਼ਮ ਉਸ ਦੀ ਧੀ ਨੂੰ ਹੋਟਲ ਲੈ ਗਿਆ। ਉਸ ਨੇ ਆਪਣੀ ਧੀ ਨੂੰ ਉਥੇ ਲਿਜਾ ਕੇ ਉਸ ਨਾਲ ਗਲਤ ਕੰਮ ਕੀਤਾ। ਏ ਐੱਸ ਆਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਫਿਲਹਾਲ ਫਰਾਰ ਹੈ। ਉਸ ਦੀ ਗ੍ਰਿਫਤਾਰੀ ਲਈ ਉਸ ਦੇ ਠਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.