Connect with us

ਅਪਰਾਧ

ਜਲੰਧਰ ‘ਚ ਸ਼ਰਾਬੀ ਡਾਕਟਰ ਨੇ ਮੁੰਡੇ ਨੂੰ ਲਗਾਇਆ ਗ਼ਲਤ ਟੀਕਾ

Published

on

In Jalandhar, a drunken doctor gave a wrong vaccine to a boy

ਜਾਣਕਾਰੀ ਅਨੁਸਾਰ ਜਲੰਧਰ ਵਿੱਚ ਇੱਕ ਡਾਕਟਰ ਵੱਲੋਂ ਨਸ਼ੇ ਦੀ ਹਾਲਤ ਵਿੱਚ 16 ਸਾਲ ਦੇ ਮੁੰਡੇ ਨੰ ਇੰਜੈਕਸ਼ਨ ਲਾਉਣ ਤੋਂ ਥੋੜ੍ਹੀ ਦੇਰ ਬਾਅਦ ਮੁੰਡੇ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਪਹਿਲਾਂ ਡਾਕਟਰ ਦਾ ਕੁਟਾਪਾ ਚਾੜ੍ਹਿਆ, ਫਿਰ ਸੜਕ ਜਾਮ ਕਰ ਦਿੱਤੀ। ਜਦੋਂ ਸੋਮਵਾਰ ਰਾਤ ਨੂੰ ਵਿਵਾਦ ਵਧ ਗਿਆ, ਤਾਂ ਪੁਲਿਸ ਨੇ ਡਾਕਟਰ ਦੀ ਮੈਡੀਕਲ ਜਾਂਚ ਕਰਵਾਈ ਤਾਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਹੁਣ ਦੋਸ਼ੀ ਡਾਕਟਰ ਜਤਿੰਦਰ ਸਿੰਘ ਦੇ ਖਿਲਾਫ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਕੇਰੀਆਂ ਦੇ ਰਹਿਣ ਵਾਲੇ ਚੰਦਰ ਨੇ ਦੱਸਿਆ ਕਿ ਉਨ੍ਹਾਂ ਦੇ 16 ਸਾਲ ਦੇ ਪੁੱਤਰ ਵੰਸ਼ ਦਾ ਸਕੂਲ ਬੱਸ ਨਾਲ ਐਕਸੀਡੈਂਟ ਹੋ ਗਿਆ ਸੀ। ਉਸ ਨੂੰ ਮੁਕੇਰੀਆਂ ਤੋਂ ਇਲਾਜ ਲਈ ਜਲੰਧਰ ਰੈਫਰ ਕੀਤਾ ਗਿਆ ਸੀ। ਪਰਿਵਾਰ ਉਸ ਨੂੰ ਇਲਾਜ ਲਈ ਮਾਡਲ ਟਾਊਨ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਆਇਆ। ਉਸ ਦੀਆਂ ਪਸਲੀਆਂ ‘ਤੇ ਸੱਟ ਲੱਗੀ ਸੀ। ਉਸ ਨੂੰ ਸ਼ਾਮ ਕਰੀਬ 6.30 ਵਜੇ ਇਲਾਜ ਲਈ ਦਾਖਲ ਕਰਵਾਇਆ ਗਿਆ।

ਉੱਥੇ ਹੀ ਪਰਿਵਾਰਕ ਮੈਂਬਰਾਂ ਅਨੁਸਾਰ ਇਸ ਦੌਰਾਨ ਡਾਕਟਰ ਨੇ ਉਸ ਨੂੰ ਟੀਕਾ ਲਗਾਇਆ। ਵੰਸ਼ ਦੀ ਸੱਤ ਵਜੇ ਦੇ ਕਰੀਬ ਮੌਤ ਹੋ ਗਈ। ਜਦੋਂ ਉਹ ਡਾਕਟਰ ਨੂੰ ਪੁੱਛਣ ਗਏ ਤਾਂ ਵੇਖਿਆ ਡਾਕਟਰ ਨਸ਼ੇ ‘ਚ ਧੁੱਤ ਸੀ। ਇਸ ‘ਤੇ ਮ੍ਰਿਤਕ ਮੁੰਡੇ ਦੇ ਪਰਿਵਾਰ ਵਾਲੇ ਭੜਕ ਗਏ।

 

 

 

Facebook Comments

Trending