ਪੰਜਾਬੀ

ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਾਉਣ ‘ਤੇ ਨਗਰ ਨਿਗਮ ਵਲੋਂ ਕੀਤੀ ਜਾਵੇਗੀ ਸੀਿਲੰਗ ਦੀ ਕਾਰਵਾਈ

Published

on

ਲੁਧਿਆਣਾ : ਨਗਰ ਨਿਗਮ ਪ੍ਰਾਪਰਟੀ ਟੈਕਸ ਸ਼ਾਖਾ ਵਲੋਂ 2021-22 ਬਜਟ ਟੀਚਾ 110 ਕਰੋੜ ਪੂਰਾ ਕਰਨ ਲਈ ਰਿਕਵਰੀ ਤੇਜ ਕਰ ਦਿੱਤੀ ਹੈ ਅਤੇ ਡਿਫਾਲਟਰ ਟੈਕਸ ਖਪਤਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ 10 ਮਾਰਚ ਤੱਕ ਬਕਾਇਆ ਟੈਕਸ ਜਮ੍ਹਾਂ ਨਾ ਕਰਾਉਣ ‘ਤੇ ਜਾਇਦਾਦ ਸੀਲ ਕਰ ਦਿੱਤੀ ਜਾਵੇਗੀ।

ਪ੍ਰਾਪਰਟੀ ਟੈਕਸ ਹੈਡ ਕੁਆਟਰ ਸੁਪਰਡੈਂਟ ਵਿਵੇਕ ਸ਼ਰਮਾ ਨੇ ਦੱਸਿਆ ਕਿ ਇਕ ਲੱਖ ਤੋਂ ਵਧੇਰੇ ਜਾਇਦਾਦ ਮਾਲਿਕਾਂ ਨੇ ਹੁਣ ਤੱਕ ਪ੍ਰਾਪਰਟੀ ਟੈਕਸ ਰਿਟਰਨ ਨਹੀਂ ਭਰੀ ਹੈ, ਜਿਨ੍ਹਾਂ ਨੂੰ ਮੋਬਾਇਲ ‘ਤੇ ਸੁਨੇਹੇ ਭੇਜ ਕੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਦੀ ਹਦਾਇਤ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ 10 ਮਾਰਚ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਦਾ ਮੌਕਾ ਦਿੱਤਾ ਹੈ, ਜੇਕਰ ਟੈਕਸ ਨਾ ਜਮ੍ਹਾਂ ਕਰਾਇਆ ਤਾਂ 11 ਮਾਰਚ ਤੋਂ ਸੀਿਲੰਗ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.