ਪੰਜਾਬ ਨਿਊਜ਼

ਸਹੂਲਤਾਂ ‘ਚ ਸੁਧਾਰ ਕਰਨ ਨਾਲ ਪਸ਼ੂ ਪਾਲਕਾਂ ਦੇ ਆਰਥਿਕ ਲਾਭ ‘ਚ ਹੋਵੇਗਾ ਵਾਧਾ -ਡਾ. ਇੰਦਰਜੀਤ ਸਿੰਘ

Published

on

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਵੈਟਰਨਰੀ ਅਭਿਆਸ ਅਤੇ ਵਿਹਾਰ ਨਿਯਮਾਂ ਸੰਬੰਧੀ ਘੱਟੋ-ਘੱਟ ਮਾਪਦੰਡਾਂ ਲਈ ਖਰੜਾ ਤਿਆਰ ਕਰਨ ਉੱਚ ਪੱਧਰੀ ਮੀਟਿੰਗ ਕੀਤੀ। ਇਹ ਮੀਟਿੰਗ ਵੈਟਰਨਰੀ ਕੌਂਸਲ ਆਫ਼ ਇੰਡੀਆ ਦੁਆਰਾ ਵੈਟਨਰੀ ਪ੍ਰੈਕਟਿਸ ਲਈ ਘੱਟੋ-ਘੱਟ ਮਾਪਦੰਡਾਂ ਨੂੰ ਨਿਯਮਤ ਕਰਨ ਲਈ ਖਰੜਾ ਤਿਆਰ ਕਰਨ ਦੀ ਯੋਜਨਾ ਬਣਾਉਣ ਲਈ ਸ਼ੁਰੂ ਕੀਤਾ ਗਿਆ ਇਕ ਨਵੀਨਕਾਰੀ ਅਤੇ ਪ੍ਰਗਤੀਸ਼ੀਲ ਕਦਮ ਹੈ।

ਦੇਸ਼ ਪੱਧਰੀ ਮੀਟਿੰਗ ‘ਚ 100 ਤੋਂ ਵੱਧ ਉਘੇ ਵੈਟਰਨਰੀ ਪੇਸ਼ੇਵਰਾਂ ਨੇ ਭਾਗ ਲਿਆ। ਇਸ ਨਾਲ ਭਾਰਤ ‘ਚ ਵੈਟਰਨਰੀ ਅਭਿਆਸ ਤੇ ਵਿਹਾਰ ਨੂੰ ਨਿਯਮਤ ਕਰਨ ‘ਚ ਫਾਇਦਾ ਮਿਲੇਗਾ। ਖਰੜਾ ਸਾਰੇ ਆਧੁਨਿਕ ਨਿਰੀਖਣ ਅਤੇ ਇਲਾਜ ਸਾਧਨਾਂ ਨੂੰ ਇਕਸਾਰ ਤਰੀਕੇ ਨਾਲ ਵਿਚਾਰ ਕੇ ਤਿਆਰ ਹੋਵੇਗਾ। ਸ਼ੁਰੂਆਤ ‘ਚ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਕਾਲਜ ਆਫ਼ ਵੈਟਰਨਰੀ ਸਾਇੰਸ ਨੇ ਵੈਟਰਨਰੀ ਪੇਸ਼ੇ ਦੀ ਬਿਹਤਰੀ ਲਈ ਰਵਾਇਤੀ ਪਹੁੰਚ ਤੋਂ ਅੱਗੇ ਵੇਖਣ ‘ਤੇ ਜ਼ੋਰ ਦਿੱਤਾ।

ਉਪ-ਕੁਲਪਤੀ ਵੈਟਰਨਰੀ ਯੂਨੀਵਰਸਿਟੀ ਡਾ. ਇੰਦਰਜੀਤ ਸਿੰਘ ਨੇ ਵਿਚਾਰ ਦਿੱਤਾ ਕਿ ਅਭਿਆਸ ਦੇ ਮਿਆਰਾਂ ਅਤੇ ਸਹੂਲਤਾਂ ‘ਚ ਸੁਧਾਰ ਕਰਨ ਨਾਲ ਪਸ਼ੂ ਪਾਲਕਾਂ ਦੇ ਆਰਥਿਕ ਲਾਭ ‘ਚ ਵਾਧਾ ਹੋਵੇਗਾ। ਉੱਘੇ ਪੇਸ਼ੇਵਰ ਡਾ. ਸੁਰੇਸ਼ ਐਸ. ਹੋਨਪਾਗੋਲ ਨੇ ਕਿਹਾ ਕਿ ਵੈਟਰਨਰੀ ਪੇਸ਼ੇ ਦੀ ਤਰੱਕੀ ਲਈ ਭਾਰਤ ‘ਚ ਅਭਿਆਸ ਦੇ ਮਾਪਦੰਡਾਂ ਨੂੰ ਪੱਛਮੀ ਦੇਸ਼ਾਂ ਦੇ ਮਾਪਦੰਡਾਂ ਦੇ ਬਰਾਬਰ ਲਿਆਉਣਾ ਪਵੇਗਾ। ਵੈਟਰਨਰੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਡਾ. ਉਮੇਸ਼ ਚੰਦਰ ਸ਼ਰਮਾ ਨੇ ਵੈਟਰਨਰੀ ਯੂਨੀਵਰਸਿਟੀ ਭਾਰਤ ਅਤੇ ਵਿਦੇਸ਼ਾਂ ‘ਚ ਵੈਟਰਨਰੀ ਸਿੱਖਿਆ ਤੇ ਅਭਿਆਸ ਲਈ ਇਹ ਇਕ ਮਿਆਰੀ ਸੰਸਥਾ ਹੈ।

 

Facebook Comments

Trending

Copyright © 2020 Ludhiana Live Media - All Rights Reserved.