Connect with us

ਅਪਰਾਧ

ਇੰਪਰੂਵਮੈਂਟ ਟਰੱਸਟ ਘੁਟਾਲਾ : ਸਾਬਕਾ ਚੇਅਰਮੈਨ ਨੇ ਲਿਆ 50 ਲੱਖ, ਈਓ ਤੇ ਕਲਰਕ ਨੇ ਖੋਲ੍ਹੇ ਕਈ ਭੇਦ

Published

on

Improvement Trust scam: Ex-Chairman took 50 lakhs, EO and Clerk revealed many secrets

ਲੁਧਿਆਣਾ : ਰਿਸ਼ੀ ਨਗਰ ਵਿੱਚ ਇੰਪਰੂਵਮੈਂਟ ਟਰੱਸਟ ਦੇ ਪਲਾਟਾਂ ਦੀ ਅਲਾਟਮੈਂਟ ਵਿੱਚ ਹੋਈਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਗੰਭੀਰ ਦੋਸ਼ ਲਾਏ ਗਏ ਹਨ। ਦੋਸ਼ ਹੈ ਕਿ ਸਾਬਕਾ ਚੇਅਰਮੈਨ ਨੇ ਰਿਸ਼ੀ ਨਗਰ ਵਿੱਚ ਆਪਣੇ ਚਹੇਤੇ ਨੂੰ ਪਲਾਟ ਅਲਾਟ ਕਰਨ ਬਦਲੇ 50 ਲੱਖ ਰੁਪਏ ਦੀ ਰਿਸ਼ਵਤ ਲਈ ਸੀ।

ਵਿਜੀਲੈਂਸ ਨੇ ਐਫਆਈਆਰ ਵਿੱਚ ਲਿਖਿਆ ਹੈ ਕਿ ਇਹ ਸਾਰੀ ਜਾਣਕਾਰੀ ਟਰੱਸਟ ਦੀ ਕਾਰਜਕਾਰੀ ਅਧਿਕਾਰੀ (ਈਓ) ਕੁਲਜੀਤ ਕੌਰ ਅਤੇ ਰਿਸ਼ਵਤ ਦੇ ਦੋਸ਼ ਵਿੱਚ ਫੜੇ ਗਏ ਪ੍ਰਵੀਨ ਕੁਮਾਰ ਤੋਂ ਪੁੱਛਗਿੱਛ ਦੌਰਾਨ ਦਿੱਤੀ ਗਈ ਹੈ । ਇਸ ਆਧਾਰ ’ਤੇ ਵਿਜੀਲੈਂਸ ਨੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ, ਈਓ ਕੁਲਜੀਤ ਕੌਰ, ਸੇਲਜ਼ ਕਲਰਕ ਪ੍ਰਵੀਨ ਕੁਮਾਰ, ਐਸਡੀਓ ਅੰਕਿਤ ਨਾਰੰਗ, ਜੂਨੀਅਰ ਸਹਾਇਕ ਗਗਨਦੀਪ ਗੋਇਲ ਅਤੇ ਪੀਏ ਸੰਦੀਪ ਸ਼ਰਮਾ ਨੂੰ ਨਾਮਜ਼ਦ ਕੀਤਾ ਹੈ।

ਇਸ ਦੇ ਨਾਲ ਹੀ ਵਿਜੀਲੈਂਸ ਨੇ ਪਟੀਸ਼ਨ ਦੀ ਸੁਣਵਾਈ ਦੌਰਾਨ ਟਰੱਸਟ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਵਿੱਚ ਸਾਬਕਾ ਚੇਅਰਮੈਨ ਦੀ ਭੂਮਿਕਾ ਦਾ ਦੋਸ਼ ਲਾਇਆ ਹੈ। ਨੇ ਅਦਾਲਤ ਨੂੰ ਕਿਹਾ ਕਿ ਸਾਬਕਾ ਚੇਅਰਮੈਨ ਦੀ ਹਿਰਾਸਤ ਵਿਚ ਪੁੱਛਗਿੱਛ ਜ਼ਰੂਰੀ ਹੈ। ਇਸ ਦੌਰਾਨ ਅਦਾਲਤ ਨੇ ਇੰਪਰੂਵਮੈਂਟ ਟਰੱਸਟ ਦੇ ਕਾਰਜਕਾਰੀ ਅਧਿਕਾਰੀ (ਈਓ) ਕੁਲਜੀਤ ਕੌਰ ਅਤੇ ਕਲਰਕ ਪ੍ਰਵੀਨ ਕੁਮਾਰ ਖ਼ਿਲਾਫ਼ ਦਰਜ ਇੱਕ ਹੋਰ ਕੇਸ ਵਿੱਚ ਵੀ ਜ਼ਮਾਨਤ ਪਟੀਸ਼ਨਾਂ ’ਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ।

Facebook Comments

Trending