ਪੰਜਾਬੀ

ਚੋਣ ਡਿਊਟੀਆਂ ਲੱਗੀਆਂ ਹੋਣ ਕਾਰਨ ਪਾਵਰਕਾਮ ਤੇ ਨਗਰ ਨਿਗਮ ਦਾ ਕੰਮਕਾਜ ਪ੍ਰਭਾਵਿਤ

Published

on

ਲੁਧਿਆਣਾ :   ਪੰਜਾਬ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਲੱਗੀਆਂ ਹੋਣ ਕਾਰਨ ਜਿਥੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ‘ਚ ਮੁਸ਼ਕਿਲ ਪੇਸ਼ ਆ ਰਹੀ ਹੈ, ਉੱਥੇ ਸਰਕਾਰੀ ਵਿਭਾਗਾਂ ਦੀ ਆਮਦਨ ਵੀ ਪ੍ਰਭਾਵਿਤ ਹੋ ਰਹੀ ਹੈ।

ਪਾਵਰਕਾਮ ਦੇ 50 ਫੀਸਦੀ ਤੋਂ ਵੱਧ ਅਧਿਕਾਰੀਆਂ ਕਰਮਚਾਰੀਆਂ ਦੀਆਂ ਚੋਣਾਂ ਦੌਰਾਨ ਡਿਊਟੀਆਂ ਲੱਗੀਆਂ ਹੋਣ ਕਾਰਨ ਪਿਛਲੇ 3-4 ਦਿਨ ਹੋਈ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਬਿਜਲੀ ਸਪਲਾਈ ਠੱਪ ਹੋਣ ਸਬੰਧੀ ਆਈਆਂ ਕਰੀਬ 12 ਹਜ਼ਾਰ ਸ਼ਿਕਾਇਤਾਂ ਦੂਰ ਹੋਣ ਲਈ ਲੋਕਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ, ਕਈ ਇਲਾਕਿਆਂ ਵਿਚ 24 ਘੰਟੇ ਤੱਕ ਬਿਜਲੀ ਸਪਲਾਈ ਠੱਪ ਰਹੀ।

ਪਾਵਰਕਾਮ ਦੇ ਮੁੱਖ ਇੰਜੀਨੀਅਰ ਕੇਂਦਰੀ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਮੌਸਮ ‘ਚ ਤਬਦੀਲੀ ਆਉਣ ਕਾਰਨ ਆਈਆਂ ਸ਼ਿਕਾਇਤਾਂ ਲਗਭਗ ਹੱਲ ਕਰ ਲਈਆਂ ਹਨ, ਕਈ ਇਲਾਕਿਆਂ ਵਿਚ ਸਟਾਫ ਦੀ ਕਮੀ ਕਾਰਨ ਸ਼ਿਕਾਇਤਾਂ ਦੂਰ ਕਰਨ ਵਿਚ ਦੇਰੀ ਹੋਈ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਅਧਿਕਾਰੀਆਂ/ ਕਰਮਚਾਰੀਆਂ ਨੂੰ ਚੋਣ ਡਿਊਟੀ ਤੋਂ ਰਿਲੀਵ ਕਰਨ ਲਈ ਜ਼ਿਲ੍ਹਾ ਚੋਣ ਅਫਸਰ ਦਫਤ ਤੱਕ ਪਹੁੰਚ ਕੀਤੀ ਗਈ ਹੈ।

ਦੂਸਰੇ ਪਾਸੇ ਨਗਰ ਨਿਗਮ ਵਿਚ ਤਾਇਨਾਤ ਜ਼ਿਆਦਾਤਰ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਚੋਣਾਂ ਲਈ ਡਿਊਟੀਆਂ ਕਾਰਨ ਚਾਰਾਂ ਜੋਨਾਂ ਵਿਚ ਕੰਮ ਕਰਾਉਣ ਆਉਂਦੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਗਰ ਨਿਗਮ ਦੀ ਰਿਕਵਰੀ ਵਿਚ ਵੀ ਕਮੀ ਆਈ ਹੈ, ਇਕ ਉਚ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਚਾਰਾਂ ਜੋਨਾਂ ਵਿਚ ਇਕ-ਇਕ ਸੁਪਰਡੈਂਟ ਦੀ ਡਿਊਟੀ ਸਿਰਫ ਚੋਣ ਲੜਨ ਦੇ ਇਛੁੱਕਾਂ ਨੂੰ ਐਨ. ਓ. ਸੀ ਦੇਣ ਦੀ ਲਗਾਈ ਹੋਈ ਹੈ।

 

Facebook Comments

Trending

Copyright © 2020 Ludhiana Live Media - All Rights Reserved.