ਪੰਜਾਬ ਨਿਊਜ਼
ਸਿੱਖਿਆ ਬੋਰਡ ਨੇ ਸਰਟੀਫਿਕੇਟਾਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
Published
2 years agoon

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2024 ਤੋਂ ਪ੍ਰੀਖਿਆਰਥੀਆਂ ਨੂੰ ਜਾਰੀ ਕੀਤੇ ਜਾਂਦੇ ਸਰਟੀਫਿਕੇਟਾਂ ਦੀਆਂ ਡਿਜੀਟਲ ਕਾਪੀਆਂ ਦੇ ਨਾਲ-ਨਾਲ ਹਾਰਡ ਕਾਪੀਆਂ ਵੀ ਲਾਜ਼ਮੀ ਤੌਰ ‘ਤੇ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਸਰਟੀਫਿਕੇਟਾਂ ਦੀ ਵਰਤੋਂ ਕਰਨ ਸਮੇਂ ਸੌਖ ਰਹੇ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਦੀ ਅਗਵਾਈ ‘ਚ ਬੋਰਡ ਦੀ ਹੋਈ ਬੈਠਕ ਦੌਰਾਨ ਉਕਤ ਫ਼ੈਸਲਾ ਲੈਂਦਿਆਂ ਇਸ ਪੱਖ ‘ਤੇ ਵੀ ਚਰਚਾ ਹੋਈ ਕਿ ਪਿਛਲੇ 2 ਸਾਲਾਂ ਦੌਰਾਨ ਵਿਦਿਆਰਥੀਆਂ ਨੂੰ ਡਿਜੀਟਲ ਸਰਟੀਫਿਕੇਟ ਜਾਰੀ ਕੀਤੇ ਜਾਣ ਦੇ ਬਾਵਜੂਦ ਲਗਭਗ 90 ਫ਼ੀਸਦੀ ਵਿਦਿਆਰਥੀਆਂ ਵੱਲੋਂ ਹਾਰਡ ਕਾਪੀ ਦੀ ਮੰਗ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਵਿਦਿਆਰਥੀ ਹਰ ਰੋਜ਼ ਹਾਰਡ ਕਾਪੀ ਲਈ ਬੋਰਡ ਦੇ ਦਫ਼ਤਰ ‘ਚ ਬਿਨੈ-ਪੱਤਰ ਦਿੰਦੇ ਰਹੇ ਹਨ।
ਬੋਰਡ ਦੀਆਂ ਨਵੀਆਂ ਪਾਠ-ਪੁਸਤਕਾਂ 21ਵੀਂ ਸਦੀ ਦੀ ਸੋਚ ਨੂੰ ਮੁੱਖ ਰੱਖ ਕੇ ਤਿਆਰ ਕੀਤੇ ਜਾਣ ਵੱਲ ਪਹਿਲਕਦਮੀ ਕਰਦਿਆਂ ਅਕਾਦਮਿਕ ਸਾਲ 2024-25 ਲਈ 5 ਨਵੇਂ ਪਾਠਕ੍ਰਮਾਂ ਨੂੰ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਦੇ ਅਧਾਰ ‘ਤੇ ਬਣਾਈਆਂ ਜਾਣ ਵਾਲੀਆਂ ਪਾਠ-ਪੁਸਤਕਾਂ ਵਿੱਚ ਅਰਥ ਸ਼ਾਸਤਰ-XII, ਰਾਜਨੀਤੀ ਸ਼ਾਸਤਰ-XII, ਕੰਪਿਊਟਰ ਐਪਲੀਕੇਸ਼ਨ-XII, ਮਾਡਰਨ ਆਫਿਸ ਪ੍ਰੈਕਟਿਸ-XI ਅਤੇ ਸਮਾਜਿਕ ਵਿਗਿਆਨ-X (ਭਾਗ-2) ਸ਼ਾਮਲ ਹਨ।
You may like
-
ਪਾਸਪੋਰਟ ਲਈ ਅਪਲਾਈ ਕਰਨ ਵਾਲੇ ਦੇਣ ਧਿਆਨ … ਇਸ ਸਰਟੀਫਿਕੇਟ ਤੋਂ ਬਿਨਾਂ ਹੋ ਸਕਦਾ ਹੈ ਰੱਦ
-
PSEB ਦੇ ਵਿਦਿਆਰਥੀ ਕਿਰਪਾ ਕਰਕੇ ਧਿਆਨ ਦਿਓ…ਇਹ ਕਲਾਸਾਂ ਨੂੰ ਬਦਲ ਦੇਣਗੀਆਂ 29 ਕਿਤਾਬਾਂ
-
ਵਿਦਿਆਰਥੀਆਂ ਲਈ ਖਾਸ ਖਬਰ, PSEB ਨੇ ਜਾਰੀ ਕੀਤਾ ਨੋਟੀਫਿਕੇਸ਼ਨ
-
PSEB ਨੇ ਖੋਲ੍ਹਿਆ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਪੋਰਟਲ, ਫਾਰਮ ਭਰਨ ‘ਚ ਦੇਰੀ ਹੋਣ ‘ਤੇ ਲਗਾਇਆ ਜਾਵੇਗਾ ਭਾਰੀ ਜੁਰਮਾਨਾ
-
PSEB 10ਵੀਂ ਦੇ ਨਤੀਜੇ ਘੋਸ਼ਿਤ, ਇਸ ਸਿੱਧੇ ਲਿੰਕ ਤੋਂ ਕਰੋ ਚੈੱਕ
-
PSEB 10ਵੀਂ ਦਾ ਨਤੀਜਾ: ਇਸ ਦਿਨ 10ਵੀਂ ਦਾ ਨਤੀਜਾ ਕੀਤਾ ਜਾ ਸਕਦਾ ਹੈ ਜਾਰੀ , ਇਸ ਤਰ੍ਹਾਂ ਦੇਖੋ