ਚੰਡੀਗੜ੍ਹ : ਨੌਕਰੀ ਲੱਭਣ ਵਾਲਿਆਂ ਲਈ ਅਹਿਮ ਖ਼ਬਰ ਹੈ। ਦਰਅਸਲ, ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗਾਂ ਅਨੁਸਾਰ ਗਰੁੱਪ ਸੀ ਕਲਰਕਾਂ ਦੀਆਂ ਸਿੱਧੀਆਂ ਭਰਤੀ ਅਸਾਮੀਆਂ ਦੀ ਗਿਣਤੀ ਵਧਾਈ ਗਈ ਹੈ। ਪਹਿਲਾਂ 258 ਅਸਾਮੀਆਂ ‘ਤੇ ਸਿੱਧੀ ਭਰਤੀ ਕੀਤੀ ਜਾਣੀ ਸੀ, ਜਿਸ ਨੂੰ ਵਧਾ ਕੇ 584 ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਵੈੱਬਸਾਈਟ https://sssb.punjab.gov.in ‘ਤੇ ਸੰਪਰਕ ਕਰ ਸਕਦੇ ਹੋ।
ਮਹੱਤਵਪੂਰਨ ਮਿਤੀ
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ: 21-08-2024
ਆਨਲਾਈਨ ਅਪਲਾਈ/ਸਬਮਿਟ ਕਰਨ ਦੀ ਆਖਰੀ ਮਿਤੀ-01-09-2024 (ਸ਼ਾਮ 5 ਵਜੇ ਤੱਕ)
ਫੀਸਾਂ ਦੇ ਭੁਗਤਾਨ ਦੀ ਆਖਰੀ ਮਿਤੀ: 04-09-2024
ਸੁਧਾਰ ਪੋਰਟਲ ਦੀ ਸ਼ੁਰੂਆਤੀ ਮਿਤੀ: 05-09-2024
ਸੁਧਾਰ ਪੋਰਟਲ ਦੀ ਆਖਰੀ ਮਿਤੀ: 08-09-2024