ਪੰਜਾਬ ਨਿਊਜ਼
10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਲਿਆ ਵੱਡਾ ਫ਼ੈਸਲਾ
Published
2 years agoon
ਲੁਧਿਆਣਾ : ਅਗਲੇ ਸਾਲ 2024 ’ਚ CBSE ਦੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਇਹ ਖ਼ਬਰ ਅਹਿਮ ਹੈ। CBSE ਨੇ ਨਵੀਂ ਐਜੂਕੇਸ਼ਨ ਪਾਲਿਸੀ ਤਹਿਤ ਪ੍ਰੀਖਿਆਵਾਂ ਕੰਡਕਟ ਕਰਨ ਦੀ ਰੂਪ-ਰੇਖਾ ਤਿਆਰ ਕੀਤੀ ਹੈ, ਜਿਸ ਕਾਰਨ ਬੋਰਡ ਪ੍ਰੀਖਿਆਵਾਂ ਦੇ ਪ੍ਰਸ਼ਨਾਂ ਦਾ ਪੈਟਰਨ ਬਦਲ ਦਿੱਤਾ ਹੈ। ਨਵੇਂ ਪੈਟਰਨ ਮੁਤਾਬਕ 10ਵੀਂ ’ਚ 50 ਫੀਸਦੀ, ਜਦੋਂਕਿ 12ਵੀਂ ਵਿਚ ਵੀ 40 ਫੀਸਦੀ ਮਲਟੀਪਲ ਚੁਆਇਸ ਪ੍ਰਸ਼ਨ ਪੁੱਛੇ ਜਾਣਗੇ।
ਬੋਰਡ ਦਾ ਮੰਨਣਾ ਹੈ ਕਿ ਇਸ ਨਵੇਂ ਪੈਟਰਨ ਨਾਲ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੇਗੀ। ਇਹੀ ਨਹੀਂ ਵਿਦਿਆਰਥੀ ਨਵੇਂ ਪੈਟਰਨ ਮੁਤਾਬਕ ਆਪਣੀ ਤਿਆਰੀ ਪੂਰੀ ਕਰ ਸਕਣ, ਇਸ ਲਈ ਸਕੂਲਾਂ ਨੂੰ ਵੀ ਸੁਝਾਅ ਦਿੱਤਾ ਹੈ ਕਿ ਇੰਟਰਨਲ ਪ੍ਰੀਖਿਆਵਾਂ ’ਚ ਵੀ ਇਸ ਬਦਲਾਅ ਨੂੰ ਲਾਗੂ ਕੀਤਾ ਜਾਵੇ। 9ਵੀਂ ਅਤੇ 10ਵੀਂ ਦੀਆਂ ਇੰਟਰਨਲ ਪ੍ਰੀਖਿਆਵਾਂ ਵਿਚ ਵੀ ਐੱਮ. ਸੀ. ਕਿਊ. ਦੀ ਗਿਣਤੀ ਜ਼ਿਆਦਾ ਹੋਵੇਗੀ।
ਇਸ ਸਬੰਧੀ ਸਿਟੀ ਕੋਆਰਡੀਨੇਟਰ CBSE ਡਾਕਟਰ ਏ. ਪੀ. ਸ਼ਰਮਾ ਦਾ ਕਹਿਣਾ ਹੈ ਕਿ CBSE ਨੇ ਵਿਦਿਆਰਥੀਆਂ ਦੀ ਸਮਰੱਥਾ ਨਿਰਮਾਣ ਦੇ ਵਿਕਾਸ ਲਈ ਨਵਾਂ ਪੈਟਰਨ ਸ਼ੁਰੂ ਕੀਤਾ ਹੈ। ਬੋਰਡ ਚਾਹੁੰਦਾ ਹੈ ਕਿ ਵਿਦਿਆਰਥੀ ਰੱਟਾ ਮਾਰ ਕੇ ਪੜ੍ਹਾਈ ਨਾ ਕਰਨ, ਸਗੋਂ ਸਾਰੇ ਵਿਸ਼ਿਆਂ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਉਸ ਤੋਂ ਬਾਅਦ ਪ੍ਰਸ਼ਨਾ ਦਾ ਜਵਾਬ ਲਿਖਣ।
You may like
-
ਪੰਜਾਬੀ ਭਾਸ਼ਾ ਦੇ ਵਿਵਾਦ ‘ਤੇ CBSE ਦਾ ਸਪੱਸ਼ਟੀਕਰਨ, ਕਿਹਾ ਇਹ ਵੱਡੀ ਗੱਲ
-
CBSE 10ਵੀਂ ਬੋਰਡ ਪ੍ਰੀਖਿਆ ਦੇ ਨਵੇਂ ਨਿਯਮ: ਪ੍ਰੀਖਿਆ ਦੇ ਪੈਟਰਨ ਵਿੱਚ ਮਹੱਤਵਪੂਰਨ ਬਦਲਾਅ ਹੋਣਗੇ
-
CBSE ਦੀ ਨਵੀਂ ਪਹਿਲ: ਵਿਦਿਆਰਥੀ ਹੁਣ ਬੋਰਡ ਦੀਆਂ ਕਲਾਸਾਂ ‘ਚ ਫੇਲ ਨਹੀਂ ਹੋਣਗੇ!
-
CBSE ਨੇ 10ਵੀਂ ਅਤੇ +2 ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਕੀਤੀ ਜਾਰੀ , ਜਾਣੋ ਸਮਾਂ-ਸਾਰਣੀ
-
500 ਸਕੂਲਾਂ ਦੇ ਨਤੀਜਿਆਂ ‘ਚ ਹੋਈ ਗਲਤੀ, ਸੀ.ਬੀ.ਐੱਸ.ਈ. ਨੇ ਕੀਤਾ ਵੱਡਾ ਖੁਲਾਸਾ
-
CBSE 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ, ਪ੍ਰੀਖਿਆ ਦੀ ਤਰੀਕ ਜਾਰੀ
