Connect with us

ਪੰਜਾਬ ਨਿਊਜ਼

2000 ਦੇ ਨੋਟਾਂ ਨੂੰ ਲੈ ਕੇ ਅਹਿਮ ਖ਼ਬਰ, ਡਾਕਘਰਾਂ ‘ਚ ਨਹੀਂ ਮਿਲੇਗੀ ਨੋਟ ਵਟਾਉਣ ਦੀ ਸਹੂਲਤ

Published

on

Important news about 2000 notes, post offices will not be able to distribute notes

2000 ਦੇ ਨੋਟਾਂ ਨੂੰ ਬਦਲਣ ਦਾ ਸਿਲਸਿਲਾ ਜਾਰੀ ਹੋ ਚੁੱਕਾ ਹੈ। ਇਹ ਨੋਟ ਸਿਰਫ ਬੈਂਕ ਸ਼ਾਖਾਵਾਂ ‘ਤੇ ਹੀ ਬਦਲੇ ਜਾ ਸਕਣਗੇ। ਮਿਲੀ ਜਾਣਕਾਰੀ ਮੁਤਾਬਕ ਡਾਕਘਰਾਂ ਵਿੱਚ ਇਹ ਸਹੂਲਤ ਨਹੀਂ ਦਿੱਤੀ ਜਾ ਸਕਦੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨੋਟ ਬਦਲਣ ਦੀ ਸਹੂਲਤ ਸਿਰਫ ਬੈਂਕਾਂ ਵਿੱਚ ਉਪਲਬਧ ਹੈ। ਗਾਹਕ ਡਾਕਘਰ ਵਿੱਚ ਨੋਟ ਸਿਰਫ਼ ਜਮ੍ਹਾ ਕਰਵਾ ਸਕਦੇ ਹਨ ਕਿਉਂਕਿ 2000 ਰੁਪਏ ਦਾ ਨੋਟ ਕਾਨੂੰਨੀ ਟੈਂਡਰ ਹੈ।

RBI ਨੇ ਕਿਹਾ ਹੈ ਕਿ ਲੋਕ 30 ਸਤੰਬਰ, 2023 ਤੱਕ ਕਿਸੇ ਵੀ ਬੈਂਕ ਸ਼ਾਖਾ ਵਿੱਚ 2000 ਰੁਪਏ ਦੇ ਬੈਂਕ ਨੋਟਾਂ ਨੂੰ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਾਉਣ ਅਤੇ/ ਜਾਂ ਉਹਨਾਂ ਨੂੰ ਹੋਰ ਮੁੱਲਾਂ ਦੇ ਬੈਂਕ ਨੋਟਾਂ ਵਿੱਚ ਬਦਲ ਸਕਣਗੇ। ਆਰਬੀਆਈ ਮੁਤਾਬਕ 2000 ਰੁਪਏ ਦੇ ਨੋਟ ਕੱਢਣ ਦਾ ਉਦੇਸ਼ ਪੂਰਾ ਹੋ ਚੁੱਕਾ ਹੈ। ਨੋਟਬੰਦੀ ਦੌਰਾਨ ਨਵੀਂ ਕਰੰਸੀ ਦੀ ਘਾਟ ਨਾ ਹੋਵੇ ਇਸ ਲਈ 2000 ਦੇ ਨੋਟ ਵੀ ਲਿਆਂਦੇ ਗਏ ਸਨ। ਪਰ ਹੁਣ ਛੋਟੇ ਨੋਟ ਲੋੜੀਂਦੀ ਮਾਤਰਾ ਵਿੱਚ ਉਪਲਬ ਹਨ ਇਸ ਲਈ 2018-19 ਵਿੱਚ 2000 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਰੋਕ ਦਿੱਤਾ ਗਿਆ ਸੀ।

Facebook Comments

Advertisement

Trending