ਪੰਜਾਬੀ

ਪੰਜਾਬ ਦੇ ਸੁਨਹਿਰੇ ਭਵਿੱਖ ਲਈ ਮੋਰਚੇ ਦਾ ਮੈਨੀਫੈਸਟੋ ਲਾਗੂ ਕਰਾਂਗੇ – ਰਾਜੇਵਾਲ

Published

on

ਸਮਰਾਲਾ  :  ਪਹਿਲੀ ਵਾਰ ਵਿਧਾਨ ਸਭਾ ਚੋਣਾਂ ‘ਚ ਨਿੱਤਰਿਆ ਸੰਯੁਕਤ ਸਮਾਜ ਮੋਰਚੇ ਵਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ ਸੂਬੇ ਦੇ ਨੌਜਵਾਨਾਂ, ਕਿਸਾਨਾਂ ਅਤੇ ਹਰ ਵਰਗ ਦੇ ਆਮ ਲੋਕਾਂ ਲਈ ਪੰਜਾਬ ਦੇ ਭਵਿੱਖ ਪ੍ਰਤੀ ਮੋਰਚੇ ਦੀ ਸੋਚ ਦਾ ਮਾਡਲ ਪੇਸ਼ ਕਰ ਰਿਹਾ ਹੈ।

ਮੋਰਚੇ ਵੱਲੋਂ ਵਿਧਾਇਕਾਂ ਦੀਆਂ ਇਕ ਤੋਂ ਵੱਧ ਪੈਨਸ਼ਨਾਂ ਅਤੇ ਵਾਧੂ ਭੱਤੇ ਬੰਦ ਕਰਨ, ਨਿੱਜੀ ਹਸਪਤਾਲਾਂ ਅਤੇ ਸਕੂਲਾਂ ਦੀ ਲੁੱਟ ਬੰਦ ਕਰਨ ਲਈ ਫ਼ੀਸਾਂ ਨਿਸ਼ਚਿਤ ਕਰਨ ਸਿੱਖਿਆ ਦਾ ਸਿਸਟਮ ਸੁਧਾਰਨ ਸਮੇਤ ਨਿੱਜੀ ਸਕੂਲਾਂ ਦੇ ਅਧਿਆਪਕਾਂ ਦੀਆ ਤਨਖ਼ਾਹਾਂ ਸਕੂਲਾਂ ਵੱਲੋਂ ਸਰਕਾਰੀ ਖ਼ਜ਼ਾਨੇ ਰਾਹੀਂ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।

ਨੌਜਵਾਨਾਂ ਅਤੇ ਕਿਸਾਨਾਂ ਨੂੰ ਮੋਰਚੇ ਦੀ ਹਮਾਇਤ ਵਿੱਚ ਲਿਆਉਣ ਲਈ ਮੈਨੀਫੈਸਟੋ ਵਿੱਚ 6 ਛੇ ਹਜਾਰ ਰੁਪਏ ਤਕ ਬੇਰੁਜ਼ਗਾਰੀ ਭੱਤਾ ਸਾਰੀਆਂ ਖਾਲੀ ਸਰਕਾਰੀ ਅਸਾਮੀਆਂ ਭਰਨ, ਬੁਢਾਪਾ ਪੈਨਸ਼ਨ 2 ਹਜ਼ਾਰ ਰੁਪਏ ਕਰਨ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ।

ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਆਲਮਦੀਪ ਸਿੰਘ ਮੱਲਮਾਜਰਾ, ਗਿਆਨੀ ਮਹਿੰਦਰ ਸਿੰਘ ਭੰਗਲਾਂ ਅਤੇ ਜੋਗਿੰਦਰ ਸਿੰਘ ਸੇਹ ਨੇ ਕਿਹਾ ਕਿ ਇਸ ਚੋਣ ਮਨੋਰਥ ਪੱਤਰ ਵਿੱਚ ਹੁਣ ਤਕ ਪੰਜਾਬੀਆਂ ਦੀ ਹੋਈ ਲੁੱਟ ਦੀ ਜਾਂਚ ਲਈ ਕਮਿਸ਼ਨ ਕਾਇਮ ਕਰਨ, ਭਿ੍ਸ਼ਟਾਚਾਰ ਖ਼ਤਮ ਕਰਨ, ਮਾਲ ਵਿਭਾਗ ਸਮੇਤ ਪੁਲਿਸ ਅਤੇ ਪੰਚਾਇਤ ਵਿਭਾਗ ਦੀ ਲਾਲ ਫੀਤਾਸ਼ਾਹੀ ਸਮੇਤ ਪੰਜਾਬ ਵਿਚਲੇ ਸਾਰੇ ਮਾਫ਼ੀਏ ਖ਼ਤਮ ਕਰਨ ਦਾ ਸੰਕਲਪ ਲਿਆ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.