ਪੰਜਾਬੀ
ਪੰਜਾਬ ਦੇ ਸੁਨਹਿਰੇ ਭਵਿੱਖ ਲਈ ਮੋਰਚੇ ਦਾ ਮੈਨੀਫੈਸਟੋ ਲਾਗੂ ਕਰਾਂਗੇ – ਰਾਜੇਵਾਲ
Published
3 years agoon

ਸਮਰਾਲਾ : ਪਹਿਲੀ ਵਾਰ ਵਿਧਾਨ ਸਭਾ ਚੋਣਾਂ ‘ਚ ਨਿੱਤਰਿਆ ਸੰਯੁਕਤ ਸਮਾਜ ਮੋਰਚੇ ਵਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ ਸੂਬੇ ਦੇ ਨੌਜਵਾਨਾਂ, ਕਿਸਾਨਾਂ ਅਤੇ ਹਰ ਵਰਗ ਦੇ ਆਮ ਲੋਕਾਂ ਲਈ ਪੰਜਾਬ ਦੇ ਭਵਿੱਖ ਪ੍ਰਤੀ ਮੋਰਚੇ ਦੀ ਸੋਚ ਦਾ ਮਾਡਲ ਪੇਸ਼ ਕਰ ਰਿਹਾ ਹੈ।
ਮੋਰਚੇ ਵੱਲੋਂ ਵਿਧਾਇਕਾਂ ਦੀਆਂ ਇਕ ਤੋਂ ਵੱਧ ਪੈਨਸ਼ਨਾਂ ਅਤੇ ਵਾਧੂ ਭੱਤੇ ਬੰਦ ਕਰਨ, ਨਿੱਜੀ ਹਸਪਤਾਲਾਂ ਅਤੇ ਸਕੂਲਾਂ ਦੀ ਲੁੱਟ ਬੰਦ ਕਰਨ ਲਈ ਫ਼ੀਸਾਂ ਨਿਸ਼ਚਿਤ ਕਰਨ ਸਿੱਖਿਆ ਦਾ ਸਿਸਟਮ ਸੁਧਾਰਨ ਸਮੇਤ ਨਿੱਜੀ ਸਕੂਲਾਂ ਦੇ ਅਧਿਆਪਕਾਂ ਦੀਆ ਤਨਖ਼ਾਹਾਂ ਸਕੂਲਾਂ ਵੱਲੋਂ ਸਰਕਾਰੀ ਖ਼ਜ਼ਾਨੇ ਰਾਹੀਂ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।
ਨੌਜਵਾਨਾਂ ਅਤੇ ਕਿਸਾਨਾਂ ਨੂੰ ਮੋਰਚੇ ਦੀ ਹਮਾਇਤ ਵਿੱਚ ਲਿਆਉਣ ਲਈ ਮੈਨੀਫੈਸਟੋ ਵਿੱਚ 6 ਛੇ ਹਜਾਰ ਰੁਪਏ ਤਕ ਬੇਰੁਜ਼ਗਾਰੀ ਭੱਤਾ ਸਾਰੀਆਂ ਖਾਲੀ ਸਰਕਾਰੀ ਅਸਾਮੀਆਂ ਭਰਨ, ਬੁਢਾਪਾ ਪੈਨਸ਼ਨ 2 ਹਜ਼ਾਰ ਰੁਪਏ ਕਰਨ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ।
ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਆਲਮਦੀਪ ਸਿੰਘ ਮੱਲਮਾਜਰਾ, ਗਿਆਨੀ ਮਹਿੰਦਰ ਸਿੰਘ ਭੰਗਲਾਂ ਅਤੇ ਜੋਗਿੰਦਰ ਸਿੰਘ ਸੇਹ ਨੇ ਕਿਹਾ ਕਿ ਇਸ ਚੋਣ ਮਨੋਰਥ ਪੱਤਰ ਵਿੱਚ ਹੁਣ ਤਕ ਪੰਜਾਬੀਆਂ ਦੀ ਹੋਈ ਲੁੱਟ ਦੀ ਜਾਂਚ ਲਈ ਕਮਿਸ਼ਨ ਕਾਇਮ ਕਰਨ, ਭਿ੍ਸ਼ਟਾਚਾਰ ਖ਼ਤਮ ਕਰਨ, ਮਾਲ ਵਿਭਾਗ ਸਮੇਤ ਪੁਲਿਸ ਅਤੇ ਪੰਚਾਇਤ ਵਿਭਾਗ ਦੀ ਲਾਲ ਫੀਤਾਸ਼ਾਹੀ ਸਮੇਤ ਪੰਜਾਬ ਵਿਚਲੇ ਸਾਰੇ ਮਾਫ਼ੀਏ ਖ਼ਤਮ ਕਰਨ ਦਾ ਸੰਕਲਪ ਲਿਆ ਗਿਆ ਹੈ।
You may like
-
ਲੋਕ ਨਿਰਮਾਣ ਮੰਤਰੀ ਨੇ 11.93 ਕਰੋੜ ਰੁਪਏ ਦੇ ਦੋ ਸੜਕੀ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
-
ਡਿਪਟੀ ਕਮਿਸ਼ਨਰ ਵੱਲੋਂ ਪਿੰਡ ਬੁਰਜ਼ ਪਵਾਤ ਦੀ ਸਰਕਾਰੀ ਗਊਸ਼ਾਲਾ ਦਾ ਦੌਰਾ
-
ਸੰਯੁਕਤ ਸਮਾਜ ਮੋਰਚਾ ਦਾ ਨਹੀਂ ਖੁੱਲਿਆ ਖਾਤਾ, ਮੁੱਖ ਮੰਤਰੀ ਦੇ ਚਿਹਰੇ ਬਲਵੀਰ ਰਾਜੇਵਾਲ ਦੀ ਜ਼ਮਾਨਤ ਜ਼ਬਤ
-
ਪੰਜਾਬ ‘ਚ ਤਿੰਨ ਖੇਤੀ ਕਾਨੂੰਨਾਂ ਦੀ ਲੜਾਈ ਜਿੱਤਣ ਵਾਲੇ ਕਿਸਾਨ ਬੁਰੀ ਤਰ੍ਹਾਂ ਹਾਰੇ
-
ਕੈਬਨਿਟ ਮੰਤਰੀ ਆਸ਼ੂ ਤੇ ਕਟੇਲੀ ਖਿਸਕੇ ਤੀਜੇ ਸਥਾਨ ਤੇ, ਆਮ ਆਦਮੀ ਪਾਰਟੀ 12 ਸੀਟਾਂ ‘ਤੇ ਅੱਗੇ
-
ਸਮਰਾਲਾ ਹਲਕੇ ’ਚ ਆਮ ਆਦਮੀ ਪਾਰਟੀ ਅੱਗੇ, ਬਲਬੀਰ ਰਾਜੇਵਾਲ ਰਹੇ ਪਿੱਛੇ