ਅਪਰਾਧ

ਨਾਜਾਇਜ਼ ਮਾਈਨਿੰਗ ਕਰ ਰਿਹਾ ਮੁਲਜ਼ਮ ਗਿ੍ਰਫ਼ਤਾਰ, ਪੋਕਲੇਨ ਮਸ਼ੀਨ ਬਰਾਮਦ

Published

on

ਲੁਧਿਆਣਾ : ਪਿੰਡ ਸੁਜਾਤਵਾਲਾ ਦੀ ਜ਼ਮੀਨ ਵਿਚ ਨਾਜਾਇਜ਼ ਮਾਈਨਿੰਗ ਕਰਦੇ ਹੋਏ ਮੁਲਜ਼ਮ ਨੂੰ ਥਾਣਾ ਮੇਹਰਬਾਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡ ਮਾਣਕਪੁਰ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਲਿਆਕਤ ਅਲੀ ਉਰਫ਼ ਸੋਨੀ ਦੇ ਰੂਪ ਵਿਚ ਹੋਈ ਹੈ।

ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਹਰਮੇਸ਼ ਲਾਲ ਮੁਤਾਬਿਕ ਉਪ ਮੰਡਲ ਅਫਸਰ ਲੁਧਿਆਣਾ ਮਨੀਸ਼ ਬੱਤਰਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਕਿ ਪਿੰਡ ਸੁਜਾਤਵਾਲ ਦੀ ਜ਼ਮੀਨ ਵਿਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਕਤ ਜਾਣਕਾਰੀ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਰੇਡ ਕਰ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਲਿਆਕਤ ਅਲੀ ਨੂੰ ਗ੍ਰਿਫਤਾਰ ਕੀਤਾ ਅਤੇ ਮੌਕੇ ਤੋਂ ਇਕ ਪੋਕ ਲਾਈਨ ਮਸ਼ੀਨ ਬਰਾਮਦ ਕੀਤੀ ਹੈ।

Facebook Comments

Trending

Copyright © 2020 Ludhiana Live Media - All Rights Reserved.