Connect with us

ਪੰਜਾਬੀ

ਆਈ.ਆਈ.ਐਫ.ਟੀ. ਜੋਧਪੁਰ ਵਿਖੇ ਡਿਪਲੋਮਾ ਕੋਰਸਾਂ ਦੀ ਸ਼ੁਰੂਆਤ

Published

on

IIFT Commencement of Diploma Courses at Jodhpur

ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇੰਡੀਅਨ ਇੰਸਟੀਚਿਉਟ ਆਫ ਹੈਂਡਲੂਮ ਟੈਕਨੋਲੋਜ਼ੀ ਜੋਧਪੁਰ (ਰਾਜਸਥਾਨ) ਵਿਖੇ ਸਾਲ 2022-23 ਲਈ ਤਿੰਨ ਸਾਲਾ ਡਿਪਲੋਮਾ ਕੋਰਸਾਂ ਦੀ ਸ਼ੁਰੂਆਤ ਹੋ ਰਹੀ ਹੈ, ਇਥੇ ਡਿਪਲੋਮਾ ਕੋਰਸ ਵਿੱਚ ਪਹਿਲੇ ਸਾਲ ਅਤੇ ਲੇਟਲ ਐਂਟਰੀ ਸਿਸਟਮ ਰਾਹੀਂ ਸਿੱਧੇ ਦੂਜੇ ਸਾਲ ਵਿੱਚ ਦਾਖਲੇ ਲਈ ਯੋਗ ਬਿਨੈਕਾਰਾਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਵਲੋਂ ਪੰਜਾਬ ਰਾਜ ਨੂੰ ਡਿਪਲੋਮਾ ਕੋਰਸ ਵਿੱਚ ਪਹਿਲੇ ਸਾਲ ਵਿੱਚ ਦਾਖਲੇ ਲਈ ਤਿੰਨ ਸੀਟਾਂ ਅਤੇ ਲੇਟਲ ਐਂਟਰੀ ਸਿਸਟਮ ਰਾਹੀਂ ਸਿੱਧੇ ਦੂਜੇ ਸਾਲ ਵਿੱਚ ਦਾਖਲੇ ਲਈ ਇੱਕ ਸੀਟ ਅਲਾਟ ਕੀਤੀ ਗਈ ਹੈ। ਡਿਪਲੋਮਾ ਕੋਰਸ ਵਿੱਚ ਦਾਖਲਾ ਪ੍ਰਾਪਤ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਲੋਂ 50-50 ਪ੍ਰਤੀਸ਼ਤ ਦੇ ਅਨੁਪਾਤ ਵਿੱਚ ਹਰੇਕ ਸਾਲ 2500/- ਰੁਪਏ ਪ੍ਰਤੀ ਮਹੀਨਾ ਵਜੀਫੇ ਦੀ ਰਾਸ਼ੀ ਅਦਾ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੇ ਇਸ ਅਦਾਰੇ ਵਿੱਚ 10ਵੀਂਂ ਅਤੇ 12ਵੀਂਂ ਪਾਸ ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਇਸ ਦਾਖਲੇ ਲਈ ਉਮਰ ਦੀ ਹੱਦ 15 ਤੋਂ 23 ਸਾਲ ਹੈ ਅਤੇ ਐਸ.ਸੀ./ਐਸ.ਟੀ. ਵਰਗ ਨਾਲ ਸਬੰਧਤ ਵਿਦਿਆਰਥੀਆਂ ਲਈ 15 ਤੋਂ 25 ਸਾਲ ਹੋਵੇਗੀ। ਜਨਰਲ ਮੈਨੇਜਰ ਜਿਲਾ ਉਦਯੋਗ ਕੇਂਦਰ ਵਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ ਦੀ ਚੋਣ ਨਿਰੋਲ ਮੈਰਿਟ ਦੇ ਅਧਾਰ ਤੇ ਹੋਵੇਗੀ।

ਸਬੰਧਤ ਬਿਨੈਕਾਰ ਆਪਣਾ ਦਾਖਲਾ ਫਾਰਮ dir.ind@punjab.gov.in ਅਤੇ textilebranchpb@gmail.com ਤੇ ਮਿਤੀ 25-06-2022 ਤੱਕ ਭੇਜ ਸਕਦੇ ਹਨ, ਉਨ੍ਹਾਂ ਚਾਹਵਾਨ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਮੋਕੇ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ। ਉਨਾਂ ਇਹ ਵੀ ਦਸਿਆ ਕਿ ਗਰੀਬ ਅਤੇ ਲੋੜਵੰਦ ਬੱਚਿਆਂ ਲਈ ਇਹ ਤਿੰਨ ਸਾਲ ਦਾ ਹੈਂਡਲੂਮ ਡਿਪਲੋਮਾ ਵਰਦਾਨ ਸਾਬਿਤ ਹੋਵੇਗਾ, ਇਸ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

Facebook Comments

Trending