ਪੰਜਾਬੀ

ਅੱਖਾਂ ਦੀ ਰੋਸ਼ਨੀ ਨੂੰ ਕਰਨਾ ਹੈ ਤੇਜ਼ ਤਾਂ ਖਾਓ ਹਰੀ ਮਿਰਚ !

Published

on

ਦਾਲ ਤੇ ਸਬਜ਼ੀ ‘ਚ ਤੜਕੇ ਦੌਰਾਨ ਮਿਰਚ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਹ ਚਟਨੀ ਤੇ ਹੋਰਨਾਂ ਚੀਜ਼ਾਂ ‘ਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਰੀ ਮਿਰਚ ਸੇਵਨ ਨਾਲ ਕਈ ਲਾਭ ਮਿਲਦੇ ਹਨ। ਇਸ ‘ਚ ਕਈ ਪ੍ਰਕਾਰ ਦੇ ਗੁਣ ਪਾਏ ਜਾਂਦੇ ਹਨ, ਜੋ ਰੋਗਾਂ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਹਰੀ ਮਿਰਚ ‘ਚ ਐਂਟੀਆਕਸੀਡੈਂਟ ਦੇ ਇਲਾਵਾ ਵਿਟਾਮਿਨ ਏ, ਬੀ6, ਸੀਆਇਰਨ, ਕਾਪਰ, ਪੋਟੈਸ਼ੀਅਮ, ਪ੍ਰੋਟੀਨ ਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦੀ ਹੈ। ਇਸ ‘ਚ ਬੀਟਾ ਕੈਰੋਟੀਨ, ਲੁਟੇਨ-ਜਕਸਨਥਿਨ ਆਦਿ ਚੀਜ਼ਾਂ ਪਾਈਆਂ ਜਾਂਦੀਆਂ ਹਨ।

ਹਰ ਰੋਜ਼ ਸੌਣ ਤੋਂ ਪਹਿਲਾਂ ਰਾਤ ਨੂੰ 3-4 ਹਰੀ ਮਿਰਚ ਸਾਫ਼ ਪਾਣੀ ਨਾਲ ਧੋ ਲਓ ਤੇ ਮਿਰਚ ਦੇ ਵਿਚਕਾਰ ਚੀਰਾ ਲਗਾ ਦਿਓ। ਮਿਰਚਾਂ ਨੂੰ ਘੱਟ ਤੋਂ ਘੱਟ 1 ਗਲਾਸ ਪਾਣੀ ‘ਚ ਭਿਓਂਕੇ ਰੱਖ ਦਿਓ। ਸਵੇਰੇ ਉੱਠ ਕੇ ਪਾਣੀ ਪੀ ਲਓ। ਧਿਆਨ ਰੱਖੋ ਕਿ ਇਸ ਪਾਣੀ ਨੂੰ ਪੀਣ ਤੋਂ ਕੁਝ ਸਮੇਂ ਪਹਿਲਾਂ ਕੁਝ ਨਾ ਤਾਂ ਖਾਣਾ ਤੇ ਨਾ ਹੀ ਪੀਣਾ ਹੈ। ਇਸ ਦਾ ਖ਼ਾਲੀ ਪੇਟ ਇਸਤੇਮਾਲ ਕਰਨਾ ਹੈ। ਐਂਟੀਆਕਸੀਡੈਂਟ ਤੇ ਡਾਇਟ੍ਰੀ ਫਾਇਬਰ ਨਾਲ ਭਰਪੂਰ ਹਰੀ ਮਿਰਚ ਤੁਹਾਨੂੰ ਪੇਟ ਦੇ ਅਲਸਰ ਤੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਂਉਂਦੀ ਹੈ।

ਹਰੀ ਮਿਰਚ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦੀ ਹੈ। ਹਰੀ ਮਿਰਚ ਐਂਟੀਐਕਸੀਡੈਂਟ ਨਾਲ ਭਰੀ ਹੁੰਦੀ ਹੈ ਤੇ ਪ੍ਰੋਸਟੈਟ ਦੀ ਸਮੱਸਿਆ ਨੂੰ ਵੀ ਦੂਰ ਰੱਖਣ ‘ਚ ਮਦਦ ਕਰਦੀ ਹੈ।

ਹਰੀ ਮਿਰਚ ਪਾਚਨ ਪ੍ਰਣਾਲੀ ‘ਤੇ ਵੀ ਲਾਭਕਾਰੀ ਪ੍ਰਭਾਵ ਪਾਉਂਦੀ ਹੈ। ਵਿਸ਼ੇਸ਼ ਰੂਪ ਨਾਲ ਕੋਲੈਸਟਰੋਲ ਤੇ ਟ੍ਰਾਇਗਲੀਸਰਾਈਡ ਦੇ ਸਤਰ ਤੇ ਪਲੇਟਲੇਟ ਐਕਤ੍ਰੀਕਰਣ ਨੂੰ ਘੱਟ ਕਰਨ ਦੇ ਨਾਲ-ਨਾਲ ਫਾਇਬ੍ਰਿਨੋਲੀਟਿਕ ਗਤੀਵਿਧੀਆਂ ਨੂੰ ਵਧਾ ਕੇ ਏਥੋਰੋਕਲੇਰੋਸਿਸ ਦੇ ਵਿਕਾਸ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ।

ਹਰੀ ਮਿਰਚ ‘ਚ ਡਾਇਟ੍ਰੀ ਫਾਇਬਰ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਪਾਚਨਕਿਰਿਆ ਠੀਕ ਰਹਿੰਦੀ ਹੈ। ਇਮਿਊਨ ਸਿਸਟਮ ਨੂੰ ਵੀ ਠੀਕ ਰੱਖਦੀ ਹੈ ਜੋ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਂਦੀ ਹੈ। ਹਰੀ ਮਿਰਚ ਨੂੰ ਮੂਡ ਬੂਸਟਰ ਦੇ ਰੂਪ ‘ਚ ਵੀ ਜਾਣਿਆ ਜਾਂਦਾ ਹੈ।

ਹਰੀ ਮਿਰਚ ‘ਚ ਐਂਟਆਕਸੀਡੈਂਟ ਗੁਣ ਹੁੰਦਾ ਹੈ, ਜਿਸ ਦੀ ਵਜ੍ਹਾ ਨਾਲ ਸਰੀਰ ਬੈਕਟੀਰੀਆ ਫ੍ਰੀ ਰਹਿੰਦਾ ਹੈ। ਇਸ ਦੇ ਨਾਲ ਹੀ ਹਰੀ ਮਿਰਚ ‘ਚ ਵਿਟਾਮਿਨ ਏ ਹੋਣ ਦੇ ਕਾਰਨ ਇਹ ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖਦੀ ਹੈ।

Facebook Comments

Trending

Copyright © 2020 Ludhiana Live Media - All Rights Reserved.