ਪੰਜਾਬੀ

40 ਦੇ ਬਾਅਦ ਵੀ ਦਿਖਣਾ ਚਾਹੁੰਦੇ ਹੋ Young ਤਾਂ ਫੋਲੋ ਕਰੋ ਇਹ ਬਿਊਟੀ ਟਿਪਸ

Published

on

ਉਮਰ ਦਾ ਅਸਰ ਸਿਹਤ ‘ਤੇ ਹੀ ਨਹੀਂ ਸਕਿਨ ‘ਤੇ ਵੀ ਦਿਖਾਈ ਦਿੰਦਾ ਹੈ। ਵਧਦੀ ਉਮਰ ਦੇ ਨਾਲ ਸਕਿਨ ‘ਤੇ ਝੁਰੜੀਆਂ, ਧੱਬੇ, ਪਤਲਾ ਹੋਣਾ ਸ਼ੁਰੂ ਹੋ ਜਾਂਦੀ ਹੈ। ਗਲਤ ਡਾਇਟ, ਸਮੋਕਿੰਗ, ਤਣਾਅ ਅਤੇ ਪ੍ਰਦੂਸ਼ਣ ਵੀ ਤੁਹਾਡੀ ਸਕਿਨ ਦੇ ਰੰਗ ਨੂੰ ਸਮੇਂ ਤੋਂ ਪਹਿਲਾਂ ਹੀ ਖੋਹ ਸਕਦਾ ਹੈ। ਖਾਸ ਕਰਕੇ ਕੰਮਕਾਜੀ ਔਰਤਾਂ ਲਈ ਆਪਣਾ ਖਿਆਲ ਰੱਖਣਾ ਥੋੜ੍ਹਾ ਔਖਾ ਹੋ ਜਾਂਦਾ ਹੈ। ਤੁਸੀਂ ਆਪਣੀ ਸਕਿਨ ਦੀ ਦੇਖਭਾਲ ਲਈ ਕੁਝ ਆਦਤਾਂ ਪਾ ਕੇ ਵੀ ਆਪਣੀ ਸਕਿਨ ਦੀ ਦੇਖਭਾਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਸਟ੍ਰੈੱਸ ਨੂੰ ਕਹੋ ਬਾਏ-ਬਾਏ : ਰੁਝੇਵਿਆਂ ਕਾਰਨ ਔਰਤਾਂ ਨੂੰ ਇੱਕੋ ਸਮੇਂ ਕਈ ਕੰਮ ਦੇਖਣੇ ਪੈਂਦੇ ਹਨ ਜਿਸ ਕਾਰਨ ਤਣਾਅ ਵੀ ਇੱਕ ਨਵੀਂ ਸਮੱਸਿਆ ਬਣ ਗਿਆ ਹੈ। ਤਣਾਅ ਦਾ ਤੁਹਾਡੇ ਵਾਲਾਂ ਅਤੇ ਸਕਿਨ ‘ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਸਕਿਨ ਨੂੰ ਸਿਹਤਮੰਦ ਰੱਖਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਖੁਸ਼ ਰਹੋ। ਇਸ ਨਾਲ ਤੁਹਾਡੀ ਸਕਿਨ ਕੁਦਰਤੀ ਤੌਰ ‘ਤੇ ਚਮਕਦਾਰ ਰਹੇਗੀ ਅਤੇ ਤੁਹਾਨੂੰ ਕਿਸੇ ਬਿਊਟੀ ਪ੍ਰੋਡਕਟ ਦੀ ਜ਼ਰੂਰਤ ਵੀ ਨਹੀਂ ਪਵੇਗੀ।

ਸਮੋਕਿੰਗ ਨੂੰ ਕਹੋ ਨਾਂਹ : ਕਈ ਔਰਤਾਂ ਨੂੰ ਸਿਗਰਟ ਪੀਣ ਦੀ ਆਦਤ ਵੀ ਹੁੰਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਆਦਤ ਹੈ ਤਾਂ ਇਸ ਨੂੰ ਤੁਰੰਤ ਛੱਡ ਦਿਓ। ਸਮੋਕਿੰਗ ਦੇ ਕਾਰਨ ਤੁਹਾਡੀ ਸਕਿਨ ‘ਤੇ ਏਜਿੰਗ ਦੇ ਚਿੰਨ੍ਹ ਪਹਿਲਾਂ ਹੀ ਦਿਖਾਈ ਦੇ ਸਕਦੇ ਹਨ। ਸਿਗਰਟ ਪੀਣ ਨਾਲ ਤੁਹਾਡੀਆਂ ਖੂਨ ਦੀਆਂ ਨਾੜੀਆਂ ਛੋਟੀਆਂ ਹੋ ਜਾਂਦੀਆਂ ਹਨ ਜਿਸ ਨਾਲ ਸਕਿਨ ‘ਚ ਬਲੱਡ ਸਰਕੂਲੇਸ਼ਨ ਠੀਕ ਤਰ੍ਹਾਂ ਨਹੀਂ ਹੋ ਪਾਉਂਦਾ। ਇਸ ਕਾਰਨ ਤੁਹਾਡੀ ਸਕਿਨ ਬੇਜਾਨ ਅਤੇ ਰੁੱਖੀ ਲੱਗ ਸਕਦੀ ਹੈ।

ਸਨਸਕ੍ਰੀਨ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ : ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਸਕਿਨ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਨਸਕ੍ਰੀਨ ਵੀ ਜ਼ਰੂਰ ਲਗਾਉਣੀ ਚਾਹੀਦੀ ਹੈ। ਸਨਸਕ੍ਰੀਨ ਤੁਹਾਡੀ ਸਕਿਨ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ‘ਚ ਮਦਦ ਕਰਦੀ ਹੈ। ਇਹ ਤੁਹਾਡੀ ਸਕਿਨ ‘ਤੇ ਝੁਰੜੀਆਂ, ਏਜ ਸਪੋਟ ਅਤੇ ਕਈ ਤਰ੍ਹਾਂ ਦੀਆਂ ਸਕਿਨ ਦੀਆਂ ਸਮੱਸਿਆਵਾਂ ਨੂੰ ਵੀ ਘਟਾ ਸਕਦਾ ਹੈ।

ਵੱਧ ਤੋਂ ਵੱਧ ਪਾਣੀ ਪੀਓ : ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਕਿਨ ਲੰਬੇ ਸਮੇਂ ਤੱਕ ਹੈਲਥੀ ਅਤੇ ਗਲੋਇੰਗ ਰਹੇ ਤਾਂ ਤੁਹਾਨੂੰ ਸਕਿਨ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ। ਵੱਧ ਤੋਂ ਵੱਧ ਪਾਣੀ ਪੀਓ। ਬਾਲੀਵੁੱਡ ਅਭਿਨੇਤਰੀਆਂ ਦੀ ਗਲੋਇੰਗ ਸਕਿਨ ਦਾ ਇੱਕ ਰਾਜ਼ ਜ਼ਿਆਦਾ ਮਾਤਰਾ ‘ਚ ਪਾਣੀ ਪੀਣਾ ਹੈ। ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਜਿਸ ਨਾਲ ਤੁਹਾਡੀ ਸਕਿਨ ਵੀ ਨਮੀਦਾਰ ਅਤੇ ਸਿਹਤਮੰਦ ਰਹਿੰਦੀ ਹੈ।

ਪੇਟ ਨੂੰ ਰੱਖੋ ਹੈਲਥੀ : ਮਾਹਿਰਾਂ ਦਾ ਮੰਨਣਾ ਹੈ ਕਿ ਹੈਲਥੀ ਸਕਿਨ ਦਾ ਸਬੰਧ ਤੁਹਾਡੀ ਪਾਚਨ ਪ੍ਰਣਾਲੀ ਨਾਲ ਵੀ ਹੁੰਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਸਕਿਨ ਗਲੋਇੰਗ ਹੋਵੇ ਤਾਂ ਤੁਹਾਨੂੰ ਆਪਣੇ ਪੇਟ ਦੀ ਸਿਹਤ ਵੱਲ ਵੀ ਧਿਆਨ ਦੇਣਾ ਹੋਵੇਗਾ। ਚੰਗੀ ਪਾਚਨ ਲਈ ਲੋੜੀਂਦੀ ਮਾਤਰਾ ‘ਚ ਡਾਇਟ ਲਓ। ਜੇਕਰ ਕੋਈ ਚੀਜ਼ ਤੁਹਾਡੇ ਪੇਟ ਨੂੰ ਸਿਹਤਮੰਦ ਨਹੀਂ ਰੱਖ ਰਹੀ ਹੈ ਤਾਂ ਇਸ ਦਾ ਸੇਵਨ ਨਾ ਕਰੋ।

Facebook Comments

Trending

Copyright © 2020 Ludhiana Live Media - All Rights Reserved.