ਪੰਜਾਬੀ

ਗਰਮੀਆਂ ‘ਚ ਪਾਚਨ ਕਿਰਿਆ ਨੂੰ ਰੱਖਣਾ ਚਾਹੁੰਦੇ ਹੋ ਦਰੁਸਤ ਤਾਂ ਪੀਓ ਇਹ 3 ਡਰਿੰਕਸ

Published

on

ਸਿਹਤਮੰਦ ਰਹਿਣ ਲਈ ਪਾਚਨ ਤੰਤਰ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੀ ਮਦਦ ਨਾਲ ਭੋਜਨ ਵਿਟਾਮਿਨ ਅਤੇ ਖਣਿਜਾਂ ਵਿਚ ਬਦਲ ਜਾਂਦਾ ਹੈ, ਜੋ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਗੈਰ-ਸਿਹਤਮੰਦ ਭੋਜਨ ਅਤੇ ਬਦਲਦੀ ਜੀਵਨਸ਼ੈਲੀ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਅਕਸਰ ਲੋਕਾਂ ਨੂੰ ਗੈਸ, ਬਲੋਟਿੰਗ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਵਾਲੇ ਡਰਿੰਕਸ ਘਰ ‘ਚ ਆਸਾਨੀ ਨਾਲ ਬਣਾ ਸਕਦੇ ਹੋ ਅਤੇ ਇਸ ਦਾ ਸੇਵਨ ਕਰ ਕੇ ਤੁਸੀਂ ਪਾਚਨ ਤੰਤਰ ਨੂੰ ਮਜ਼ਬੂਤ ਕਰ ਸਕਦੇ ਹੋ।

ਚੌਲਾਂ ਦੀ ਕਾਂਜੀ-
ਰਾਈਸ ਕਾਂਜੀ ਸ਼ਾਨਦਾਰ ਪ੍ਰੋਬਾਇਓਟਿਕ ਡਰਿੰਕ ਹੈ, ਜੋ ਤੁਹਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਇਸ ਡਰਿੰਕ ਨੂੰ ਬਣਾਉਣ ਲਈ ਤੁਹਾਨੂੰ 3-4 ਚਮਚ ਪੱਕੇ ਹੋਏ ਚੌਲ, ਇਕ ਗਲਾਸ ਪਾਣੀ ਅਤੇ ਮਿੱਟੀ ਦੇ ਬਰਤਨ ਦੀ ਜ਼ਰੂਰਤ ਹੈ। ਇਸ ਡਰਿੰਕ ਨੂੰ ਬਣਾਉਣ ਲਈ ਮਿੱਟੀ ਦੇ ਭਾਂਡੇ ‘ਚ ਪਾਣੀ ਪਾਓ, ਇਸ ‘ਚ ਚੌਲ ਪਾਓ। ਇਸ ਨੂੰ 5-6 ਘੰਟੇ ਲਈ ਰੱਖੋ। ਫਿਰ ਇਸ ਪਾਣੀ ਨੂੰ ਇਕ ਗਲਾਸ ‘ਚ ਕੱਢ ਲਓ, ਇਸ ‘ਚ ਥੋੜ੍ਹਾ ਜਿਹਾ ਜੀਰਾ ਪਾਊਡਰ ਅਤੇ ਕਾਲਾ ਨਮਕ ਪਾਓ। ਚੌਲਾਂ ਦੀ ਕਾਂਜੀ ਤਿਆਰ ਹੈ।

ਅਦਰਕ ਪੁਦੀਨੇ ਦੀ ਚਾਹ-
ਇਸ ਚਾਹ ਦਾ ਸੇਵਨ ਕਰ ਕੇ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ। ਇਸ ਨੂੰ ਬਣਾਉਣ ਲਈ ਪੁਦੀਨੇ ਦੀਆਂ ਕੁਝ ਪੱਤੀਆਂ ਅਤੇ ਅਦਰਕ ਦੇ ਟੁਕੜਿਆਂ ਨੂੰ ਇਕੱਠੇ ਪਾਣੀ ‘ਚ ਉਬਾਲ ਲਓ। ਇਸ ‘ਚ ਥੋੜ੍ਹਾ ਜਿਹਾ ਨਮਕ ਅਤੇ ਨਿੰਬੂ ਦਾ ਰਸ ਮਿਲਾਓ। ਫਿਰ ਇਸ ਡ੍ਰਿੰਕ ਨੂੰ ਛਾਣ ਲਵੋ। ਕੋਸਾ ਹੋ ਜਾਣ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।

ਅਜਵਾਇਣ, ਜ਼ੀਰਾ ਤੇ ਸੌਂਫ ਪਾਣੀ-
ਇਹ ਡਰਿੰਕ ਪੇਟ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਸ ਨੂੰ ਬਣਾਉਣ ਲਈ , ਅਜਵਾਇਣ, ਜ਼ੀਰਾ ਤੇ ਸੌਂਫ ਨੂੰ ਬਰਾਬਰ ਮਾਤਰਾ ‘ਚ ਲੈ ਕੇ ਮਿਸ਼ਰਨ ਤਿਆਰ ਕਰੋ। ਇਕ ਪੈਨ ਵਿਚ ਪਾਣੀ ਗਰਮ ਕਰੋ, ਉਸ ਵਿਚ ਇਕ ਚਮਚ ਪਾਊਡਰ ਪਾਓ ਅਤੇ 3-4 ਮਿੰਟ ਲਈ ਉਬਾਲੋ। ਜਦੋਂ ਇਹ ਕੋਸਾ ਹੋ ਜਾਵੇ ਤਾਂ ਤੁਸੀਂ ਇਸ ਨੂੰ ਪੀ ਸਕਦੇ ਹੋ।

Facebook Comments

Trending

Copyright © 2020 Ludhiana Live Media - All Rights Reserved.