Connect with us

ਪੰਜਾਬ ਨਿਊਜ਼

ਸ਼ੂਗਰ ਦੇ ਮਰੀਜ਼ ਹੋ, ਤਾਂ ਖਾਣ ਵਾਲੀਆਂ ਇੰਨਾ ਸਫ਼ੇਦ ਚੀਜ਼ਾਂ ਤੋਂ ਰਹੋ ਦੂਰ

Published

on

If you are diabetic, stay away from such white foods

ਸ਼ੂਗਰ ਦੇ ਮਰੀਜ਼ਾਂ ਨੂੰ ਹਰ ਸਮੇਂ ਆਪਣੇ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ‘ਛ ਰੱਖਣਾ ਚਾਹੀਦਾ ਹੈ। ਉਹ ਅਕਸਰ ਹੈਲਦੀ ਲਾਈਫਸਟਾਈਲ ਤੇ ਖਾਣੇ ਦੀਆਂ ਆਦਤਾਂ ਨੂੰ ਅਪਣਾਉਂਦੇ ਹਨ ਤਾਂ ਕਿ ਉਨ੍ਹਾਂ ਦਾ ਬੱਲਡ ਸ਼ੂਗਰ ਲੈਵਲ ਠੀਕ ਰਹੇ।ਉਹ ਅਕਸਰ ਹੈਲਦੀ ਲਾਈਫਸਟਾਈਲ ਤੇ ਖਾਣੇ ਦੀਆਂ ਆਦਤਾਂ ਨੂੰ ਅਪਣਾਉਂਦੇ ਹਨ ਤਾਂ ਕਿ ਉਨ੍ਹਾਂ ਦਾ ਬੱਲਡ ਸ਼ੂਗਰ ਲੈਵਲ ਠੀਕ ਰਹੇ। ਸ਼ੂਗਰ ਦੇ ਮਰੀਜ਼ਾਂ ਨੂੰ ਹਰ ਸਮੇਂ ਖਾਣ ਵਾਲੀਆਂ ਸਫੇਦ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ‘ਚ ਸ਼ੂਗਰ ਤੇ ਕਾਰਬੋਜ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।

ਪਾਸਤਾ :
ਪਾਸਤਾ ਸੌਸ, ਕਰੀਮ, ਪਨੀਰ ਤੇ ਮੱਖਣ ਤੋਂ ਬਣਾਇਆ ਜਾਂਦਾ ਹੈ। ਇਸ ‘ਚ ਬਹੁਤ ਜ਼ਿਆਦਾ ਮਾਤਰਾ ‘ਚ ਕੈਲੋਰੀਜ਼, ਕਾਰਬੋਹਾਈਡ੍ਰੇਟਸ ਹੁੰਦਾ ਹੈ। ਇਹ ਮੈਦੇ ‘ਤੋਂ ਬਣਾਇਆ ਜਾਂਦਾ ਹੈ। ਨਾਲ ਹੀ ਇਹ ਮੋਟਾਪੇ ਦਾ ਕਾਰਨ ਵੀ ਬਣਦਾ ਹੈ। ਜੇ ਤੁਹਾਨੂੰ ਸ਼ੂਗਰ ਹੈ ਤਾਂ ਪਾਸਤਾ ਨਾ ਖਾਓ।

ਆਲੂ :
ਆਲੂ ‘ਚ ਕੈਲੋਰੀਜ਼, ਕਾਰਬੋਹਾਈਡ੍ਰੇਟਜ਼, ਫੈਟਜ਼, ਪ੍ਰੋਟੀਨ ਤੇ ਫਾਈਬਰ ਹੁੰਦਾ ਹੈ। ਇਸ ਵਿੱਚ ਉੱਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਠੀਕ ਨਹੀਂ ਹੁੰਦਾ। ਆਲੂ ਖਾਣ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਵਧਦਾ ਹੈ, ਇਸ ਲਈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।

ਚੌਲ :
ਇੱਕ ਅਧਿਐਨ ‘ਚ ਪਾਇਆ ਗਿਆ ਹੈ ਕਿ ਜਿਹੜੇ ਲੋਕ ਚਿੱਟੇ ਚੌਲ ਖਾਂਦੇ ਹਨ ਉਨ੍ਹਾਂ ‘ਚ ਟਾਈਪ-2 ਡਾਇਬਟੀਜ਼ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਪ੍ਰੀ-ਡਾਇਬੀਟੀਜ਼ ਹੋ ਤਾਂ ਤੁਹਾਨੂੰ ਚੌਲ ਨਹੀਂ ਖਾਣੇ ਚਾਹੀਦੇ। ਚਿੱਟੇ ਚੌਲਾਂ ‘ਚ ਉੱਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜੋ ਸਰੀਰ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ।

ਚਿੱਟੀ ਬਰੈੱਡ :
ਚਿੱਟੀ ਬਰੈੱਡ ਰਿਫਾਇੰਡ ਸਟਾਰਚ ਨਾਲ ਭਰੀ ਸਮੱਗਰੀ ਤੋਂ ਬਣਾਈ ਜਾਂਦੀ ਹੈ। ਇਹ ਚੀਜ਼ਾਂ ਸ਼ੂਗਰ ਦੀ ਤਰ੍ਹਾਂ ਕੰਮ ਕਰਦੀਆਂ ਹਨ ਤੇ ਬਹੁਤ ਜਲਦੀ ਪਚ ਜਾਂਦੀਆਂ ਹਨ। ਇਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ। ਚਿੱਟੀ ਬਰੈੱਡ ‘ਚ ਉੱਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ।

Facebook Comments

Trending