Connect with us

ਪੰਜਾਬੀ

ਅਚਾਨਕ BP Low ਹੋ ਜਾਵੇ ਤਾਂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ, ਸਰੀਰ ਨਹੀਂ ਹੋਵੇਗਾ ਡਾਊਨ

Published

on

If the BP suddenly becomes low, then consume these things, the body will not be down

ਬਲੱਡ ਪ੍ਰੈਸ਼ਰ ਨਾਲ ਅੱਜ ਬਹੁਤ ਸਾਰੇ ਲੋਕ ਜੂਝ ਰਹੇ ਹਨ। ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਸਮੱਸਿਆ ਹੈ ਤਾਂ ਕਿਸੇ ਨੂੰ ਲੋਅ ਬਲੱਡ ਪ੍ਰੈਸ਼ਰ ਦੀ। ਜਿਨ੍ਹਾਂ ਲੋਕਾਂ ਨੂੰ ਲੋਅ ਬੀਪੀ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਦਾ ਸਰੀਰ ਇੱਕ ਦਮ ਡਾਊਨ ਹੋ ਜਾਂਦਾ ਹੈ। ਜੇ ਤੁਹਾਨੂੰ ਵੀ ਲੋਅ ਬੀਪੀ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਤੁਰੰਤ ਡਾਕਟਰ ਨੂੰ ਦਿਖਾਓ। ਜੇ ਤੁਸੀਂ ਕਾਰਨ ਤੋਂ ਬਾਹਰ ਹੋ ਜਾਂ ਤੁਸੀਂ ਡਾਕਟਰ ਕੋਲ ਨਹੀਂ ਜਾ ਸਕਦੇ ਹੋ ਤਾਂ ਅਜਿਹੇ ਸਮੇਂ ‘ਚ ਤੁਸੀਂ ਡਾਇਟ ‘ਚ ਕੁਝ ਫੂਡਜ਼ ਨੂੰ ਸ਼ਾਮਲ ਕਰ ਸਕਦੇ ਹੋ ਤਾਂ ਜਿਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਕੁਝ ਰਾਹਤ ਮਿਲੇਗੀ।

ਇਸ ਤੋਂ ਪਹਿਲਾਂ ਜਾਣ ਲਓ ਇਸ ਦੇ ਲੱਛ=ਣ
ਅਚਾਨਕ ਕਮਜ਼ੋਰੀ ਹੋਣਾ
ਚੱਕਰ ਆਉਣੇ
ਥਕਾਵਟ ਦੀ ਸਮੱਸਿਆ ਹੋਣੀ
ਜੀ ਮਚਲਾਉਣਾ
ਪਿਆਸ ਲੱਗਣੀ
ਸਰੀਰ ਠੰਡਾ ਪੈ ਜਾਣਾ
ਉਲਟੀਆਂ ਅਤੇ ਡਾਇਰੀਆ ਦੀ ਸਮੱਸਿਆ ਹੋਣੀ
ਕਈ ਵਾਰ ਥਕਾਵਟ ਦੇ ਕਾਰਨ ਨੀਂਦ ਆਉਣੀ

ਮੁਲੱਠੀ ਦੀ ਚਾਹ ਪੀਓ : ਲੋਅ ਬੀਪੀ ਦੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਮੁਲੱਠੀ ਦੀ ਚਾਹ ਦਾ ਸੇਵਨ ਕਰੋ। ਇਸ ‘ਚ ਮੌਜੂਦ ਐਂਟੀਨਫਲੇਮੈਟਰੀ ਅਤੇ ਹਾਨੀਕਾਰਕ ਫ੍ਰੀ ਰੈਡੀਕਲਸ ਨੂੰ ਖਤਮ ਕਰ ਦਿੰਦੇ ਹਨ ਅਤੇ ਇਸ ਨੂੰ ਪੀਣ ਨਾਲ ਸਰੀਰ ਵੀ ਰਿਲੈਕਸ ਹੁੰਦਾ ਹੈ ਅਤੇ ਘੱਟ ਬੀਪੀ ਦੀ ਸ਼ਿਕਾਇਤ ਤੋਂ ਛੁਟਕਾਰਾ ਮਿਲਦਾ ਹੈ। ਲੋਅ ਬੀਪੀ ਸਮੱਸਿਆਵਾਂ ਹੋਣ ਦੇ ਨਾਲ-ਨਾਲ ਆਂਡਾ ਹਾਈਪੋਟੈਨਸ਼ਨ ਵਾਲੇ ਮਰੀਜ਼ਾਂ ਲਈ ਇੱਕ ਚੰਗਾ ਆਪਸ਼ਨ ਹੈ। ਆਂਡੇ ਭਾਰ ਘਟਾਉਣ ਦੇ ਨਾਲ ਲੋਅ ਬੀਪੀ ਦੀ ਸਮੱਸਿਆ ਨੂੰ ਵੀ ਘਟਾਉਂਦਾ ਹੈ। ਇਸ ਲਈ ਤੁਸੀਂ ਅੰਡਿਆਂ ਦਾ ਸੇਵਨ ਕਰ ਸਕਦੇ ਹੋ।

ਵੱਧ ਤੋਂ ਵੱਧ ਤਰਲ ਪਦਾਰਥ ਦਾ ਸੇਵਨ ਕਰੋ : ਘੱਟ ਬੀਪੀ ਦੀ ਸਮੱਸਿਆ ‘ਚ ਜਿੰਨਾ ਹੋ ਸਕੇ ਜ਼ਿਆਦਾ ਤਰਲ ਪਦਾਰਥ ਪੀਓ। ਕਈ ਵਾਰ ਸਰੀਰ ‘ਚ ਪਾਣੀ ਦੀ ਮਾਤਰਾ ਘੱਟ ਹੋਣ ਨਾਲ ਵੀ ਖੂਨ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ। ਇਸ ਲਈ ਸਰੀਰ ਨੂੰ ਹਾਈਡ੍ਰੇਟ ਕਰਨਾ ਜ਼ਰੂਰੀ ਹੈ। ਇਸ ਲਈ ਜੇ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਅੱਜ ਤੋਂ ਹੀ ਜ਼ਿਆਦਾ ਪਾਣੀ ਪੀਣਾ ਸ਼ੁਰੂ ਕਰ ਦਿਓ। ਜੇ ਤੁਸੀਂ ਜ਼ਿਆਦਾ ਪਾਣੀ ਨਹੀਂ ਪੀ ਪਾਉਂਦੇ ਜਾਂ ਤੁਹਾਡੇ ਤੋਂ ਜ਼ਿਆਦਾ ਪਾਣੀ ਨਹੀਂ ਪੀਤਾ ਜਾਂਦਾ ਤਾਂ ਤੁਸੀਂ ਲੱਸੀ ਪੀ ਸਕਦੇ ਹੋ ਜਾਂ ਤੁਸੀਂ ਅਜਿਹੇ ਫਲ ਖਾ ਸਕਦੇ ਹੋ ਜਿਸ ‘ਚ ਪਾਣੀ ਦੀ ਭਰਪੂਰ ਮਾਤਰਾ ਹੋਵੇ।

ਕੌਫੀ ਪੀਓ : ਕੌਫੀ ਤਾਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੀ ਹੈ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਕੌਫੀ ਪੀਣਾ ਘੱਟ ਪਸੰਦ ਕਰਦੇ ਹਨ ਪਰ ਜੇ ਤੁਹਾਡਾ ਅਚਾਨਕ ਬੀ ਪੀ ਲੋਅ ਹੋ ਜਾਂਦਾ ਹੈ ਤਾਂ ਤੁਸੀਂ ਕੌਫੀ ਪੀਓ। ਅਜਿਹੇ ‘ਚ ਖਾਸ ਤੌਰ ‘ਤੇ ਬਲੈਕ ਕੌਫੀ ਪੀਣਾ ਬਹੁਤ ਲਾਭਕਾਰੀ ਹੁੰਦਾ ਹੈ। ਜੇ ਤੁਸੀਂ ਚਾਹੋ ਤਾਂ ਚਾਹ ਵੀ ਪੀ ਸਕਦੇ ਹੋ ਜੇ ਤੁਹਾਨੂੰ ਬੀਪੀ ਦੀ ਸਮੱਸਿਆ ਹੈ ਤੁਹਾਨੂੰ ਪਨੀਰ ਖਾਣਾ ਚਾਹੀਦਾ ਹੈ। ਪਨੀਰ ਨੂੰ ਕੱਚਾ ਲਓ ਅਤੇ ਫਿਰ ਤੁਸੀਂ ਇਸ ‘ਤੇ ਨਮਕ ਪਾ ਕੇ ਖਾ ਸਕਦੇ ਹੋ। ਇਸ ਨਾਲ ਤੁਹਾਡੀ ਸਮੱਸਿਆ ਵੀ ਦੂਰ ਹੋ ਜਾਵੇਗੀ।

Facebook Comments

Trending