Connect with us

ਪੰਜਾਬੀ

ਪੰਜਾਬ ਦਾ ਵਿਕਾਸ ਚਾਹੀਦਾ ਤਾਂ ਭਾਜਪਾ-ਗੱਠਜੋੜ ਨੂੰ ਵੋਟ ਪਾਓ -ਪ੍ਰੇਮ ਮਿੱਤਲ

Published

on

If Punjab needs development then vote for BJP-alliance: Prem Mittal

ਲੁਧਿਆਣਾ : ਹਲਕਾ ਆਤਮ ਨਗਰ ਤੋਂ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਪ੍ਰੇਮ ਮਿੱਤਲ ਦੇ ਕਾਫਲੇ ਵਿਚ ਹੁਣ ਵਪਾਰੀ ਵੀ ਜੁੜ ਰਹੇ ਹਨ।

ਇਸ ਤਹਿਤ ਅੱਜ ਸੁਦੇਸ਼ ਕਪਿਲਾ ਤੇ ਅਤੁਲ ਗੁਪਤਾ ਦੀ ਅਗਵਾਈ ਵਿਚ ਮਾਡਲ ਟਾਊਨ ਅਤੇ ਚਮਕੌਰ ਸਿੰਘ ਦੀ ਅਗਵਾਈ ‘ਚ ਬਾਬਾ ਦੀਪ ਸਿੰਘ ਗੁਰਦੁਆਰਾ ਕਰਨੈਲ ਸਿੰਘ ਨਗਰ, ਪਰਦੀਪ ਦੀ ਅਗਵਾਈ ਵਿਚ ਅਜ਼ਾਦ ਨਗਰ, ਦਿਸ਼ਾ ਦੀ ਅਗਵਾਈ ‘ਚ ਸੰਗੀਤ ਸਿਨੇਮਾ ਸਮੇਤ ਵੱਖ ਵੱਖ ਕਾਲੋਨੀਆਂ ‘ਚ ਮੀਟਿੰਗਾਂ ਕੀਤੀਆਂ।

ਇਸ ਦੌਰਾਨ ਪ੍ਰੇਮ ਮਿੱਤਲ ਨੇ ਆਪਣੇ ਹੱਕ ਵਿਚ ਵੋਟਾਂ ਮੰਗੀਆਂ ਅਤੇ ਕਿਹਾ ਕਿ ਪੰਜਾਬ ਦਾ ਵਿਕਾਸ ਚਾਹੀਦਾ ਹੈ ਤਾਂ ਭਾਜਪਾ ਅਤੇ ਉਸਦੇ ਗਠਬੰਧਨ ਨੂੰ ਵੋਟ ਪਾਓ। ਇਸੇ ਤਰ੍ਹਾਂ ਸੰਜੇ, ਰਿੰਕੂ, ਵਰੁਣ ਕਪੂਰ ਬੋਧਰਾਜ, ਵਿਪਨ ਗੋਇਲ, ਹੈਪੀ ਗੋਇਲ ਵਲੋਂ ਓਵਰਲਾਕ ਰੋਡ, ਜਨਤਾ ਨਗਰ, ਅਮੰਤਰੰਤ ਵਿੱਲਾ ਵਿਖੇ ਨੁੱਕੜ ਬੈਠਕਾਂ ਕੀਤੀਆਂ ਗਈਆਂ |.ਇਸ ਮੌਕੇ ਪ੍ਰੇਮ ਮਿੱਤਲ ਨੇ ਕਿਹਾ ਕਿ ਉਹ ਹਲਕੇ ਵਿਚ ਬਦਲਾਅ ਚਾਹੁੰਦੇ ਹਨ ਤਾਂ ਜੋ ਹਲਕੇ ਦਾ ਵਿਕਾਸ ਹੋ ਸਕੇ | ਇਸ ਲਈ ਉਹ ਇਸ ਵਾਰ ਭਾਜਪਾ ਤੇ ਉਸ ਦੀ ਗੱਠਜੋੜ ਸਰਕਾਰ ਨੂੰ ਮੌਕਾ ਦੇਣਾ ਚਾਹੁੰਦੇ ਹਨ।

Facebook Comments

Trending