ਪੰਜਾਬੀ

ਪੀਏਯੂ ਕੈਂਪਸ ਵਿਖੇ ਆਈਸੀਏਆਰ ਸਿਫੇਟ ਪੰਦਰਾਂ ਦਿਨਾਂ ਸਵੱਛਤਾ ਮੁਹਿੰਮ ਹੋਈ ਸਮਾਪਤ

Published

on

ਲੁਧਿਆਣਾ : ਪੀਏਯੂ ਕੈਂਪਸ ਸਥਿਤ ਆਈਸੀਏਆਰ ਸਿਫੇਟ ਵਿਖੇ ਪੰਦਰਾਂ ਦਿਨਾਂ ਸਵੱਛਤਾ ਮੁਹਿੰਮ ਸਮਾਪਤ ਹੋਈ। ਸੰਸਥਾ ਦੇ ਸਮੂਹ ਕਰਮਚਾਰੀਆਂ ਵੱਲੋਂ ਸਵੱਛਤਾ ਦਾ ਪ੍ਰਣ ਲਿਆ ਗਿਆ। ਸਾਰੇ ਕਰਮਚਾਰੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿਚ ਤਾਲਮੇਲ ਕਰਨ ਅਤੇ ਸਵੱਛਤਾ ਦੀ ਮਹੱਤਤਾ ਬਾਰੇ ਸਮਾਜ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਟੀਮਾਂ ਵਿਚ ਵੰਡਿਆ ਗਿਆ ਸੀ।

ਡਾ. ਨਚੀਕੇਤ ਕੋਤਵਾਲੀਵਾਲੇ, ਡਾਇਰੈਕਟਰ ਸਿਫੇਟ ਲੁਧਿਆਣਾ ਨੇ ਰੋਜ਼ਾਨਾ ਜੀਵਨ ਵਿਚ ਸਵੱਛਤਾ ਦੀ ਸਾਰਥਕਤਾ ਅਤੇ ਇਸ ਪਖਵਾੜੇ ਵਿਚ ਹਰੇਕ ਦੀ ਸ਼ਮੂਲੀਅਤ ਦੀ ਲੋੜ ਬਾਰੇ ਚਾਨਣਾ ਪਾਇਆ। ਡਾ. ਪੰਕਜ ਕੁਮਾਰ ਨੇ ਕੈਂਪਸ ਵਿਚ ਬੂਟੇ ਲਾਉਣ ਦੀ ਗਤੀਵਿਧੀ ਦੀ ਅਗਵਾਈ ਕੀਤੀ।

‘ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਹਨ’ ਇਸ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖੁਰਦ, ਲੁਧਿਆਣਾ ਦੇ ਵਿਦਿਆਰਥੀਆਂ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ। ਵਿਦਿਆਰਥੀਆਂ ਨੂੰ ਭੋਜਨ ਸਮੱਗਰੀ ਦੀ ਬਰਬਾਦੀ ਨੂੰ ਘਟਾਉਣ ਅਤੇ ਰਹਿੰਦ-ਖੂੰਹਦ ਨੂੰ ਦੌਲਤ ਵਿਚ ਬਦਲਣ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਜਾਗਰੂਕ ਕੀਤਾ ਗਿਆ।

ਵਿਦਿਆਰਥੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਅਤੇ ਸਮੁੱਚੀ ਸਫ਼ਾਈ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਕਿਸਾਨ ਦਿਵਸ ‘ਤੇ ‘ਸਵੱਛਤਾ ਪਖਵਾੜਾ’ ਦੇ ਹਿੱਸੇ ਵਜੋਂ ਜੈਵਿਕ ਖੇਤੀ ਸੰਭਾਵੀ ਅਤੇ ਪ੍ਰਮਾਣੀਕਰਨ ਬਾਰੇ ਇਕ ਵੈਬੀਨਾਰ ਦਾ ਪ੍ਰਬੰਧ ਕੀਤਾ ਗਿਆ। ਡਾ. ਮਧੂ ਗਿੱਲ, ਸੀਨੀਅਰ ਮੈਨੇਜਰ, ਆਰਗੈਨਿਕ ਫਾਰਮਿੰਗ ਕੌਂਸਲ ਆਫ਼ ਪੰਜਾਬ ਨੇ ਜੈਵਿਕ ਖੇਤੀ ਬਾਰੇ ਆਪਣੀ ਜਾਣਕਾਰੀ ਅਤੇ ਪ੍ਰਮਾਣੀਕਰਨ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ।

ਆਈਸੀਏਆਰ ਸਿਫੇਟ ਕਰਮਚਾਰੀਆਂ ਦੀ ਟੀਮ ਨੇ ਲੁਧਿਆਣਾ ਦੇ ਮਲਕਪੁਰ, ਪ੍ਰਤਾਪ ਸਿੰਘ ਵਾਲਾ ਅਤੇ ਜੈਨਪੁਰ ਦੇ ਵੱਖ-ਵੱਖ ਪਿੰਡਾਂ, ਬਾਜ਼ਾਰਾਂ ਅਤੇ ਗਊਸ਼ਾਲਾਵਾਂ ਦਾ ਦੌਰਾ ਕੀਤਾ ਅਤੇ ਸਫਾਈ ਪੋ੍ਗਰਾਮਾਂ ਦਾ ਪ੍ਰਬੰਧ ਕੀਤਾ। ਇਸ ਵਿਚ ਕੂੜੇ ਨੂੰ ਸਾਫ਼ ਕਰਨਾ ਅਤੇ ਇਕੱਠਾ ਕਰਨਾ ਅਤੇ ਉਨ੍ਹਾਂ ਨੂੰ ਬਾਇਓ ਡੀਗਰੇਡੇਬਲ ਅਤੇ ਗੈਰ-ਬਾਇਓਡੀਗੇ੍ਡੇਬਲ ਵਿਚ ਵੱਖ ਕਰਨਾ ਸ਼ਾਮਲ ਹੈ।

 

Facebook Comments

Trending

Copyright © 2020 Ludhiana Live Media - All Rights Reserved.