Connect with us

ਪੰਜਾਬ ਨਿਊਜ਼

ਭਾਰਤੀ ਹਵਾਈ ਸੈਨਾ ਦੀ ਤਾਕਤ ਚ ਹੋਇਆ ਵਾਧਾ – ਪਠਾਨਕੋਟ ਹਵਾਈਅਡਡੇ ਤੇ ਹੋਣਗੇ ਅੱਠ ਅਪਾਚੇ ਹੈਲੀਕਾਪਟਰ ਤਾਇਨਾਤ

Published

on

ਅਪਾਚੇ ਹੈਲੀਕਾਪਟਰ ਭਾਰਤ ਵਿੱਚ ਆਓਨ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਚ ਵਾਧਾ ਹੋਇਆ ਹੈ| ਭਾਰਤੀ ਹਵਾਈ ਸੈਨਾ ਇਹਨਾਂ ਅਪਾਚੇ ਹੈਲੀਕਾਪਟਰਾਂ ਨੂੰ ਪਾਕਿ ਸਰਹੱਦ ਦੇ ਬੇਹੱਦ ਨੇੜੇ ਮੌਜੂਦ ਪਠਾਨਕੋਟ ਹਵਾਈਅਡਡੇ ਤੇ ਤਾਇਨਾਤ ਕਰੇਗੀ| ਇਹ ਫੈਸਲਾ ਏਅਰਬੇਸ ਦੇ ਰਣਨੀਤਕ ਮਹੱਤਵ ਨੂੰ ਵੇਖਦੇ ਹੋਏ ਲਿਆ ਗਿਆ ਹੈ। ਇਹ ਏਅਰਬੇਸ ਪਾਕਿਸਤਾਨੀ ਸਰਹੱਦ ਦੇ ਕਾਫੀ ਨਜ਼ਦੀਕ ਹੈ। ਹਵਾਈ ਸੈਨਾ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਲਈ ਲਾਂਚਿੰਗ ਸਮਾਗਮ ਕੀਤਾ ਜਾਵੇਗਾ। ਇਸ ਚ ਹਵਾਈ ਸੈਨਾ ਮੁਖੀ ਬੀਐਸ ਧਨੋਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।’

Apache Attack Helicopter

AH-64E ਅਪਾਚੇ ਦੁਨੀਆ ਦੇ ਸਭ ਤੋਂ ਵਧੀਆ ਮਲਟੀਰੋਲ ਲੜਾਕੂ ਹੈਲੀਕਾਪਟਰਾਂ ਵਿੱਚੋਂ ਇੱਕ ਹਨ। ਇਸ ਨੂੰ ਅਮਰੀਕੀ ਸੈਨਾ ਵੀ ਇਸਤੇਮਾਲ ਕਰਦੀ ਹੈ। ਭਾਰਤੀ ਹਵਾਈ ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਪਾਚੇ ਅਟੈਕ ਦੇ ਅੱਠ ਹੈਲੀਕਾਪਟਰਾਂ ਦੀ ਪਠਾਨਕੋਟ ਏਅਰਬੇਸ ਤੇ ਤਾਇਨਾਤੀ ਤੈਅ ਹੈ।

ਹਵਾਈ ਸੈਨਾ ਨੇ 22 ਅਪਾਚੇ ਹੈਲੀਕਾਪਟਰ ਲਈ ਸਤੰਬਰ 2015 ਚ ਅਮਰੀਕੀ ਸਰਕਾਰ ਤੇ ਬੋਇੰਗ ਲਿਮਟਿਡ ਨਾਲ ਡੀਲ ਕੀਤੀ ਸੀ। ਬੋਇੰਗ ਵੱਲੋਂ 27 ਜੁਲਾਈ ਨੁੰ 22 ਹੈਲੀਕਾਪਟਰਾਂ ਚੋਂ ਪਹਿਲੇ ਚਾਰ ਹਵਾਈ ਸੈਨਾ ਨੂੰ ਸੌਂਪ ਦਿੱਤੇ ਗਏ ਸੀ। ਇਹ ਹੈਲੀਕਾਪਟਰ ਇਸ ਡੀਲ ਦੀ ਪਹਿਲੀ ਡਿਲੀਵਰੀ ਹੈ। 2020 ਤਕ ਭਾਰਤੀ ਸੈਨਾ 22 ਅਪਾਚੇ ਹੈਲੀਕਾਪਟਰਾਂ ਨੂੰ ਸ਼ਾਮਲ ਕਰ ਲਵੇਗੀ। ਹੈਲੀਕਾਪਟਰਾਂ ਦੀ ਪਹਿਲੀ ਡਿਲੀਵਰੀ ਤੈਅ ਸਮੇਂ ਤੋਂ ਪਹਿਲਾਂ ਹੋਈ ਹੈ। ਭਾਰਤੀ ਹਵਾਈ ਸੈਨਾ ਦੇ ਲਈ ਅਪਾਚੇ ਨੇ ਜੁਲਾਈ 2018 ਚ ਪਹਿਲੀ ਕਾਮਯਾਬ ਉਡਾਣ ਭਰੀ ਸੀ।

Facebook Comments

Trending