ਪੰਜਾਬੀ
ਆਈ. ਐਮ. ਏ. ਵਲੋਂ. ‘ਫਰਿਸ਼ਤੇ’ ਮੈਡੀਕਲ ਸਕੀਮ ਦਾ ਬਾਈਕਾਟ ਕਰਨ ਦਾ ਫੈਸਲਾ
Published
3 years agoon

ਲੁਧਿਆਣਾ : ਆਈ ਐਮ ਏ ਪੰਜਾਬ ਵਲੋਂ ਪੰਜਾਬ ਸਰਕਾਰ ਦੀ ‘ਫਰਿਸ਼ਤੇ’ ਮੈਡੀਕਲ ਸਕੀਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਈ ਐਮ ਏ ਪੰਜਾਬ ਸ਼ਾਖਾ ਲੁਧਿਆਣਾ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਮੈਡੀਕਲ ਕੌਂਸਲ ਚੰਡੀਗੜ੍ਹ ਦੇ ਮੈਂਬਰ ਡਾ. ਮਨੋਜ ਸੋਬਤੀ ਦੀ ਅਗਵਾਈ ਹੇਠ ਹੋਈ।
ਇਸ ਮੌਕੇ ਡਾ. ਸੋਬਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਗਰੀਬ ਵਰਗ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਬਣਾਈਆਂ ਗਈਆਂ ਮੈਡੀਕਲ ਸਕੀਮਾਂ ਤਹਿਤ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਤੋਂ ਨਿੱਜੀ ਹਸਪਤਾਲਾਂ ਨੇ ਕਦੇ ਵੀ ਇਨਕਾਰ ਨਹੀਂ ਕੀਤਾ, ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ /ਡਾਕਟਰਾਂ ਵਲੋਂ ਮਰੀਜ਼ਾਂ ਦੇ ਕੀਤੇ ਗਏ ਇਲਾਜ ਖਰਚੇ ਦੀ ਕਦੀ ਵੀ ਰਕਮ ਸਮੇਂ ਸਿਰ ਅਦਾ ਨਹੀਂ ਕੀਤੀ।
ਉਨ੍ਹਾਂ ਦੱਸਿਆ ਕਿ ਆਯੂਸ਼ਮਨ ਸਕੀਮ ਤਹਿਤ ਸੂਬੇ ਦੇ ਨਿੱਜੀ ਹਸਪਤਾਲਾਂ ਵਿਚ ਜਿਹੜੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ, ਦਾ ਪੰਜਾਬ ਸਰਕਾਰ ਵੱਲ ਲਗਭਗ 250 ਕਰੋੜ ਰੁਪਏ ਬਕਾਇਆ ਪਿਆ ਹੈ। ਉਨ੍ਹਾਂ ਕਿਹਾ ਜਦੋਂ ਤੱਕ ਪੰਜਾਬ ਸਰਕਾਰ ਆਯੂਸ਼ਮਨ ਤਹਿਤ ਕੀਤੇ ਇਲਾਜ ਦਾ ਬਕਾਇਆ ਅਦਾ ਨਹੀਂ ਕਰਦੀ, ਉਦੋਂ ਤਕ ਨਿੱਜੀ ਹਸਪਤਾਲ ‘ਫਰਿਸ਼ਤੇ’ ਮੈਡੀਕਲ ਸਕੀਮ ਦਾ ਬਾਈਕਾਟ ਕਰਨਗੇ।
You may like
-
ਆਯੁਸ਼ਮਾਨ ਸਕੀਮ ਨੂੰ ਲੈ ਕੇ ਚਿੰਤਾਜਨਕ ਖਬਰ, ਆਉਣ ਵਾਲੇ ਦਿਨਾਂ ‘ਚ ਵਧਣਗੀਆਂ ਮਰੀਜ਼ਾਂ ਦੀਆਂ ਮੁਸ਼ਕਿਲਾਂ
-
ਪੀਜੀਆਈ ਚੰਡੀਗੜ੍ਹ ਦਾ ਅਜੇ ਵੀ 6 ਕਰੋੜ ਦਾ ਹੈ ਬਕਾਇਆ, ਪਹਿਲਾਂ ਬੰਦ ਹੋਇਆ ਸੀ ਮਰੀਜ਼ਾਂ ਦਾ ਇਲਾਜ
-
ਪੰਜਾਬ ਦੇ ਮਰੀਜ਼ਾਂ ਨੂੰ ਵੱਡੀ ਰਾਹਤ, ਅੱਜ ਤੋਂ ਬਾਅਦ GMCH-32 ਤੇ GMSH-16 ‘ਚ ਵੀ ਮਿਲੇਗਾ ਮੁਫ਼ਤ ਇਲਾਜ
-
ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ‘ਤੇ ਪੀਜੀਆਈ ‘ਚ ਆਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਸ਼ੁਰੂ
-
ਪੀਜੀਆਈ ਹੀ ਨਹੀਂ, ਪੰਜਾਬ ਦੇ 275 ਹਸਪਤਾਲਾਂ ਦਾ ਵੀ ਆਯੁਸ਼ਮਾਨ ਦਾ 250 ਕਰੋੜ ਰੁਪਏ ਦਾ ਬਕਾਇਆ
-
PGI ਚੰਡੀਗੜ੍ਹ ‘ਚ ਰੁਕਿਆ ਪੰਜਾਬ ਦੇ ਮਰੀਜ਼ਾਂ ਦਾ ਇਲਾਜ, PGI ਦੀ ਦਲੀਲ- ਕੁਝ ਨਹੀਂ ਮਿਲਿਆ