Connect with us

ਲੁਧਿਆਣਾ ਨਿਊਜ਼

ਲੁਧਿਆਣਾ ‘ਚ ਘਰੇਲੂ ਕਲੇਸ਼ ਕਾਰਨ ਪਤੀ ਨੇ ਪਤਨੀ ਤੇ ਕੀਤਾ ਹਮਲਾ, ਹਾਲਤ ਗੰਭੀਰ

Published

on

ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੇ ਨੇੜੇ ਪੈਂਦੇ ਇਲਾਕੇ ਨਿਊ ਅਸ਼ੋਕ ਨਗਰ ‘ਚ ਬੀਤੀ ਦੇਰ ਰਾਤ ਪਤੀ ਨੇ ਪਤਨੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਮਹਿਲਾ ਗੰਭੀਰ ਜਖਮੀ ਹੋ ਗਈ ਹੈ। ਇਸ ਤੋਂ ਬਾਅਦ ਮਹਿਲਾ ਨੂੰ ਗੰਭੀਰ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਵਾਪਰੀ ਹੈ ਅਤੇ ਮਿਲੀ ਜਾਣਕਾਰੀ ਅਨੁਸਾਰ ਜਸਵੀਰ ਕੌਰ ਦਾ ਪਤੀ ਨਸ਼ੇ ਦੀ ਹਾਲਤ ‘ਚ ਘਰ ਵਾਪਸ ਆਇਆ ਸੀ ਅਤੇ ਇਸ ਦੌਰਾਨ ਉਸ ਦਾ ਝਗੜਾ ਆਪਣੀ ਪਤਨੀ ਜਸਬੀਰ ਕੌਰ ਨਾਲ ਹੋ ਗਿਆ।

ਇਸ ਝਗੜੇ ਦੌਰਾਨ ਗੱਲ ਜ਼ਿਆਦਾ ਵੱਧ ਗਈ ਅਤੇ ਗੁੱਸੇ ਵਿੱਚ ਆਏ ਮਹਿਲਾ ਦੇ ਪਤੀ ਨੇ ਉਸ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਮਹਿਲਾ ਗੰਭੀਰ ਜਖਮੀ ਹੋ ਗਈ ਅਤੇ ਬੇਹੋਸ਼ ਹੋ ਕੇ ਜਮੀਨ ਤੇ ਡਿੱਗ ਗਈ। ਇਸ ਦੌਰਾਨ ਰੌਲੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਜਸਵੀਰ ਕੌਰ ਨੂੰ ਦਇਆਨੰਦ ਹਸਪਤਾਲ ਦਾਖਲ ਕਰਾਇਆ ਜਿੱਥੇ ਮਹਿਲਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Source: ajitjalandhar

Facebook Comments

Advertisement

Advertisement

ਤਾਜ਼ਾ

ਪੰਜਾਬ ਨਿਊਜ਼13 hours ago

ਸੜਕ ਹਾਦਸੇ ‘ਚ ਮਰਿਆ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੀਟਿਵ, ਲੋਕਾਂ ‘ਚ ਦਹਿਸ਼ਤ

ਮੋਗਾ ‘ਚ ਸੜਕ ਹਾਦਸੇ ਦੌਰਾਨ ਮਰੇ ਇੱਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਿਸ ਤੋਂ ਬਾਦਿਲਾਕੇ ਦੇ ਲੋਕ ਸਹਿਮ...

ਪੰਜਾਬ ਨਿਊਜ਼14 hours ago

ਕੈਪਟਨ ਸਰਕਾਰ ਨੇ ਪੰਜਾਬ ‘ਚ ਐਂਟਰੀ ਲਈ ਰੱਖੀ ਹੁਣ ਇਹ ਸ਼ਰਤ

ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਵੱਲੋਂ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਇਹ ਹਿਦਾਇਤਾਂ...

ਪੰਜਾਬ ਨਿਊਜ਼14 hours ago

ਲੁਧਿਆਣਾ ‘ਚ ਪਸ਼ੂਆਂ ਦੇ ਵਾੜੇ ‘ਚ ਸੌਂ ਰਹੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ

ਲੁਧਿਆਣਾ ‘ਚ ਇੱਕ ਪਸ਼ੂਆਂ ਦੇ ਵਪਾਰੀ ਦਾ ਬੇਰਹਿਮੀ ਨਾਲ ਕਤਲ ਹੋਣ ਦੀ ਖਬਰ ਸਾਹਮਣੇ ਅਤ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ...

ਪੰਜਾਬ ਨਿਊਜ਼14 hours ago

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬੇਅਦਬੀ ਕੇਸਾਂ ‘ਚ ਨਾਮਜ਼ਦ

ਫਰੀਦਕੋਟ ਜ਼ਿਲ੍ਹੇ ਦੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਆਸ-ਪਾਸ ਦੇ ਖੇਤਰਾਂ ‘ਚ ਸਾਲ 2015 ‘ਚ ਹੋਈਆਂ ਸ੍ਰੀ ਗੁਰੂ ਗ੍ਰੰਥ...

ਪੰਜਾਬ ਨਿਊਜ਼14 hours ago

ਪੀਜ਼ਾ ਮੁਲਾਜ਼ਮ ਨਿਕਲਿਆ ਕੋਰੋਨਾ ਪਾਜ਼ੀਟਿਵ, ਜ਼ਿਲ੍ਹੇ ਦੇ ਲੋਕਾਂ ‘ਚ ਸਹਿਮ ਦਾ ਮਾਹੌਲ

ਪੰਜਾਬ ‘ਚ ਕੋਰੋਨਾ ਵਾਇਰਸ ਦੇ ਕੇਸ ਵਧਦੇ ਜਾ ਰਹੇ ਹਨ ਅਤੇ ਹੁਣ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ...

ਇੰਡੀਆ ਨਿਊਜ਼15 hours ago

ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਡੋਨੇਟ ਕੀਤਾ ਪਲਾਜ਼ਮਾ, ਸਿਹਤਯਾਬ ਹੋਏ ਲੋਕਾਂ ਨੂੰ ਇਹ ਅਪੀਲ

ਕੁੱਝ ਦਿਨ ਪਹਿਲਾਂ ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਸੀ ਜਿਸ ਤੋਂ ਬਾਅਦ ਹੁਣ...

ਪੰਜਾਬ ਨਿਊਜ਼15 hours ago

ਨਸ਼ਾ ਤਸਕਰੀ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਕੈਦੀ 7 ਕਰੋੜ ਦੀ ਹੈਰੋਇਨ ਸਣੇ ਗ੍ਰਿਫਤਾਰ

ਪੰਜਾਬ ‘ਚ ਨਸ਼ਾ ਤਸਕਰੀ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਇਸ ਮਾਮਲੇ ‘ਚ ਲੋਕਾਂ ਦੀ ਲਗਾਤਾਰ ਗ੍ਰਿਫਤਾਰੀ ਵੀ ਹੋ...

ਪੰਜਾਬ ਨਿਊਜ਼15 hours ago

ਕ੍ਰਿਕਟ ਮੈਚ ਤੇ ਆਨਲਾਈਨ ਸੱਟਾ ਲਗਾਉਣ ਦੇ ਮਾਮਲੇ ‘ਚ ਇੱਕ ਗ੍ਰਿਫਤਾਰ

ਸ਼੍ਰੀ ਲੰਕਾ ਦੀ ਟੀ-20 ਟੀਮ ਕ੍ਰਿਕਟ ਮੈਚ ਜਿਹੜਾ ਕਿ ਫਰਜ਼ੀ ਮੈਚ ਮੁਹਾਲੀ ਦੇ ਪਿੰਡ ਸਵਾੜਾ ‘ਚ ਕਰਵਾਇਆ ਗਿਆ ਸੀ ਇਸ...

ਪੰਜਾਬ ਨਿਊਜ਼15 hours ago

ਕੋਰੋਨਾ ਨੇ ਲਈ ਇੱਕ ਹੋਰ ਜਾਨ, ਮੰਡੀ ਗੋਬਿੰਦਗੜ੍ਹ ਦੇ ਨਿਵਾਸੀ ਦੀ ਫਤਹਿਗੜ੍ਹ ਸਾਹਿਬ ‘ਚ ਹੋਈ ਮੌਤ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹੁਣ ਸੂਬੇ ‘ਚ ਮੌਤਾਂ ਦੀ ਗਿਣਤੀ ‘ਚ ਵੀ ਵਾਧਾ ਹੁੰਦਾ...

ਪੰਜਾਬ ਨਿਊਜ਼16 hours ago

ਬੇਅਦਬੀ ਕਾਂਡ: 5 ਡੇਰਾ ਪ੍ਰੇਮੀਆਂ ਨੂੰ 20 ਜੁਲਾਈ ਤੱਕ ਭੇਜਿਆ ਜੇਲ੍ਹ

ਬੇਅਦਬੀ ਕਾਂਡ ‘ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਰਿਮਾਂਡ ਤੇ ਲਏ ਗਏ 5 ਡੇਰਾ ਪ੍ਰੇਮੀਆਂ ਨੂੰ ਅੱਜ ਮਾਣਯੋਗ ਅਦਾਲਤ ਨੇ 20...

ਇੰਡੀਆ ਨਿਊਜ਼16 hours ago

ਬਿਊਟੀ ਪਾਰਲਰ ‘ਚ ਲਾੜੀ ਦਾ ਕਤਲ ਕਰਨ ਦੇ ਮਾਮਲੇ ‘ਚ 2 ਦੋਸ਼ੀ ਗ੍ਰਿਫਤਾਰ

ਬੀਤੇ ਦਿਨ ਮੱਧ ਪ੍ਰਦੇਸ਼ ਵਿੱਚ ਇੱਕ ਲਾੜੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਪੁਲਿਸ ਨੂੰ ਇਸ ਮਾਮਲੇ ‘ਚ...

ਪੰਜਾਬ ਨਿਊਜ਼16 hours ago

ਸਕੂਲ ਫੀਸਾਂ ਨੂੰ ਲੈ ਕੇ ‘ਆਪ’ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ

ਬੱਚਿਆਂ ਦੀ ਸਕੂਲ ਫੀਸ ਨੂੰ ਲੈ ਕੇ ਮਾਪਿਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਵਿਧਾਨ ਸਭਾ ਹਲਕਾ ਜੈਤੋਂ...

Trending