ਅਪਰਾਧ

ਔਰਤ ਵਕੀਲ ਨੂੰ ਧਮਕੀਆਂ ਦੇਣ ਤੇ ਗਾਲਾਂ ਕੱਢਣ ਦੇ ਦੋਸ਼ ‘ਚ ਪਤੀ ਪਤਨੀ ਨਾਮਜ਼ਦ

Published

on

ਖੰਨਾ :    ਸਤਵਿੰਦਰ ਕੌਰ ਕੁਲਾਰ ਵਕੀਲ ਸਿਵਲ ਕੋਰਟਸ ਕੰਪਲੈਕਸ ਖੰਨਾ ਦੀ ਸ਼ਿਕਾਇਤ ‘ਤੇ ਭੁਪਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੰਗ ਮੁਹੱਲਾ ਸਮਰਾਲਾ ਤੇ ਨੀਰੂਪਿੰਦਰ ਕੌਰ ਪਤਨੀ ਭੁਪਿੰਦਰ ਕੌਰ ਵਾਸੀ ਕੰਗ ਮੁਹੱਲਾ ਸਮਰਾਲਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਸਤਵਿੰਦਰ ਕੌਰ ਕੁਲਾਰ ਨੇ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਦੱਸਿਆ ਕਿ ਉਹ ਪੇਸ਼ੇ ਵੱਜੋਂ ਵਕੀਲ ਹੈ ਤੇ ਪਿਛਲੇ 12 ਸਾਲਾਂ ਤੋ ਅਹਾਤਾ ਕਚਹਿਰੀ ਖੰਨਾ ਵਿਖੇ ਪ੍ਰੈਕਿਟਸ ਕਰ ਰਹੀ ਹੈ। ਬੀਤੇ ਦਿਨ ਉਸਦੇ ਦਫਤਰ ਤੋਂ ਘਰ ਜਾਣ ਸਮੇਂ ਭੁਪਿੰਦਰ ਸਿੰਘ ਤੇ ਨੀਰੂਪਿੰਦਰ ਕੌਰ ਆਏ ਤੇ ਉਸ ਨੂੰ ਧਮਕੀਆਂ ਦਿੱਤੀਆਂ। ਇਸ ਦੇ ਨਾਲ ਹੀ ਗਾਲਾਂ ਕੱਢੀਆਂ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.