ਅਪਰਾਧ

ਪਤੀ ਵੱਲੋਂ ਪਤਨੀ ਉੱਪਰ ਤੇਜ਼ਾਬੀ ਹਮਲਾ, ਇਕ ਮਹੀਨਾ ਪਹਿਲਾਂ ਹੋਇਆ ਸੀ ਵਿਆਹ

Published

on

ਲੁਧਿਆਣਾ : ਹੈਬੋਵਾਲ ਦੇ ਰਹਿਣ ਵਾਲੇ ਵਿਅਕਤੀ ਨੇ ਆਪਣੀ ਪਤਨੀ ਉੱਪਰ ਤੇਜ਼ਾਬ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਤੇਜ਼ਾਬੀ ਹਮਲੇ ਦੀ ਸ਼ਿਕਾਰ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਕਤ ਮਾਮਲੇ ਵਿਚ ਥਾਣਾ ਹੈਬੋਵਾਲ ਪੁਲਿਸ ਨੇ ਪਿੰਡ ਚੱਕ ਕਲਾਂ ਦੀ ਰਹਿਣ ਵਾਲੀ ਅਮਨਦੀਪ ਕੌਰ (28)ਦੇ ਬਿਆਨ ਉਪਰ ਉਸ ਦੇ ਪਤੀ ਹਰਦਿਆਲ ਚੰਦ ਵਾਸੀ ਦੁਸਾਂਝ ਨਗਰ ਜੱਸੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਤਸ਼ੱਦਦ ਦਾ ਸ਼ਿਕਾਰ ਹੋਈ ਅਮਨਦੀਪ ਕੌਰ ਮੁਤਾਬਕ ਉਸ ਦਾ ਵਿਆਹ ਮਹਿਜ਼ ਇੱਕ ਮਹੀਨਾ ਪਹਿਲਾਂ ਜੱਸੀਆਂ ਦੇ ਰਹਿਣ ਵਾਲੇ ਹਰਦਿਆਲ ਚੰਦ ਨਾਲ ਹੋਇਆ ਸੀ। ਅਜੇ ਵਿਆਹੁਤਾ ਦੀ ਹੱਥ ਦੀ ਮਹਿੰਦੀ ਵੀ ਨਹੀਂ ਉੱਤਰੀ ਸੀ ਕਿ ਉਸ ਦਾ ਪਤੀ ਉਸ ਉੱਪਰ ਹੋਰ ਦਾਜ ਲਿਆਉਣ ਲਈ ਦਬਾਅ ਬਣਾਉਣ ਲੱਗ ਗਿਆ।

ਵਿਆਹ ਤੋਂ ਠੀਕ ਇਕ ਮਹੀਨਾ ਬਾਅਦ ਸ਼ਰਾਬੀ ਹਾਲਤ ‘ਚ ਉਸ ਦਾ ਪਤੀ ਰਾਤ ਕਰੀਬ ਸਾਢੇ ਸੱਤ ਵਜੇ ਘਰ ਪੁੱਜਾ ਅਤੇ ਬਾਥਰੂਮ ਸਾਫ਼ ਕਰਨ ਵਾਲੇ ਤੇਜ਼ਾਬ ਦੀ ਬੋਤਲ ਪੀਡ਼ਤ ਉਪਰ ਡੋਲ੍ਹ ਦਿੱਤੀ। ਇਸ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਅਮਨਦੀਪ ਕੌਰ ਨੂੰ ਫੱਟੜ ਹਾਲਤ ਵਿਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

Facebook Comments

Trending

Copyright © 2020 Ludhiana Live Media - All Rights Reserved.