Connect with us

ਪੰਜਾਬ ਨਿਊਜ਼

ਦੋ ਦਿਨ ਹੁੰਮਸ ਤੇ ਤਿੱਖੀ ਧੁੱਪ ਕਰੇਗੀ ਪਰੇਸ਼ਾਨ, ਇਸ ਦਿਨ ਪਵੇਗਾ ਮੀਂਹ; ਪੜ੍ਹੋ ਤਾਜ਼ਾ ਅਪਡੇਟ

Published

on

Humus and intense sun will bother you for two days, it will rain on this day; Read the latest update

ਲੁਧਿਆਣਾ : ਅਗਸਤ ’ਚ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਦਕਿ ਮੌਸਮ ਵਿਭਾਗ ਨੇ ਇਸ ਮਹੀਨੇ ਸਾਧਾਰਨ ਤੋਂ ਘੱਟ ਬਾਰਿਸ਼ ਦਾ ਅਨੁਮਾਨ ਲਗਾਇਆ ਹੈ। ਐਤਵਾਰ ਦੇਰ ਰਾਤ ਤੋਂ ਲੈ ਕੇ ਸੋਮਵਾਰ ਸਵੇਰ ਤਕ ਕਈ ਜ਼ਿਲ੍ਹਿਆਂ ’ਚ ਸਾਧਾਰਨ ਤੋਂ ਮੱਧਮ ਬਾਰਿਸ਼ ਹੋਈ, ਜਿਸ ’ਚ ਚੰਡੀਗੜ੍ਹ ’ਚ 25., ਲੁਧਿਆਣਾ ’ਚ 1.8, ਪਟਿਆਲਾ ’ਚ 6.8, ਪਠਾਨਕੋਟ ’ਚ 39.8, ਗੁਰਦਾਸਪੁਰ ’ਚ 23.8, ਐੱਸਬੀਐੱਸ ਨਗਰ ’ਚ 41.3, ਹੁਸ਼ਿਆਰਪੁਰ ’ਚ 11.2, ਰੋਪੜ ’ਚ 16.2, ਮੁਹਾਲੀ ’ਚ 3.5 mm ਬਾਰਿਸ਼ ਦਰਜ ਕੀਤੀ ਗਈ।

ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਨੌਂ ਅਗਸਤ ਤਕ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਝੱਲਣੀ ਪੈ ਸਕਦੀ ਹੈ। 10 ਅਗਸਤ ਤੋਂ ਮੌਨਸੂਨ ਦੌਰਾਨ ਪੱਛਮੀ ਗੜਬੜੀ ਮੁੜ ਤੋਂ ਸਰਗਰਮ ਹੋ ਰਹੀ ਹੈ, ਜਿਸ ਕਾਰਨ 13 ਅਗਸਤ ਤਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਤੋਂ ਸਾਧਾਰਨ ਬਾਰਿਸ਼ ਤੇ ਕੁਝ ਥਾਵਾਂ ’ਤੇ ਗਰਜ ਨਾਲ ਛਿੱਟੇ ਪੈ ਸਕਦੇ ਹਨ।

Facebook Comments

Trending