ਗੁਰਦਾਸਪੁਰ : ਪਿੰਡ ਬੱਬੇਹਾਲੀ ਦੇ ਵਾਰਡ ਨੰਬਰ 8, ਬੂਥ ਨੰਬਰ 82 ਦੀ ਚੋਣ ਪ੍ਰਕਿਰਿਆ ਕੁਝ ਸਮੇਂ ਲਈ ਠੱਪ ਹੋਣ ਦੀ ਸੂਚਨਾ ਹੈ। ਇਤਰਾਜ਼ ਇਹ ਹੈ ਕਿ ਮੈਂਬਰ ਉਮੀਦਵਾਰਾਂ ਦੇ ਨਾਵਾਂ ਦੇ ਅੱਗੇ ਗਲਤ ਚੋਣ ਨਿਸ਼ਾਨ ਲਿਖਿਆ ਹੋਇਆ ਹੈ, ਜਿਸ ਕਾਰਨ ਚੋਣ ਪ੍ਰਕਿਰਿਆ ਰੁਕ ਗਈ ਹੈ, ਜਿਸ ਕਾਰਨ ਸਬੰਧਤ ਉਮੀਦਵਾਰਾਂ ਅਤੇ ਵੋਟਰਾਂ ਵਿੱਚ ਰੋਸ ਦੀ ਲਹਿਰ ਹੈ। ਸਬੰਧਤ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।