Connect with us

ਪੰਜਾਬ ਨਿਊਜ਼

ਹੁਣ ਨਿੱਜੀ ਹਸਪਤਾਲ ਨੂੰ ਭਰਨਾ ਪਵੇਗਾ 40 ਲੱਖ ਰੁਪਏ ਦਾ ਮੁਆਵਜ਼ਾ, ਜਾਣੋਂ ਹਸਪਤਾਲ ਦੀ ਵੱਡੀ ਲਾਪਰਵਾਹੀ

Published

on

ਹਸਪਤਾਲਾਂ ਤੋਂ ਅਕਸਰ ਹੀ ਲਾਪਰਵਾਹੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਹੁਣ ਅਜਿਹਾ ਹੀ ਇੱਕ ਮਾਮਲਾ ਨਿਜੀ ਹਸਪਤਾਲ ਤੋਂ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਨਿੱਜੀ ਹਸਪਤਾਲ ਨੂੰ ਇੱਕ ਕੈਂਸਰ ਮਰੀਜ਼ ਦੇ ਗਲਤ ਇਲਾਜ ਲਈ 40 ਲੱਖ ਰੁਪਏ ਮੁਆਵਜ਼ਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਹਸਪਤਾਲ ਤੇ ਦੋਸ਼ ਲਗਾਇਆ ਗਿਆ ਹੈ ਕਿ ਕੈਂਸਰ ਤੋਂ ਪੀੜਤ ਵਿਅਕਤੀ ਨੂੰ ਪਥਰੀ ਦੱਸ ਕੇ ਉਸ ਦਾ ਇਲਾਜ ਕਰਦਾ ਰਿਹਾ ਅਤੇ ਇਸ ਨਾਲ ਮਰੀਜ਼ ਦੀ ਮੌਤ ਹੋ ਗਈ। ਪੰਜਾਬ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਹਸਪਤਾਲ ਨੂੰ ਮਰੀਜ਼ ਦੀ ਪਤਨੀ ਨੂੰ ਇਹ ਮੁਆਵਜ਼ਾ ਅਦਾ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਕਮਿਸ਼ਨ ਨੇ ਇਹ ਮੁਆਵਜ਼ਾ ਪੰਜਾਬ ਦੇ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ‘ਤੇ ਲਗਾਇਆ ਹੈ।

ਦੱਸਣਯੋਗ ਹੈ ਕਿ ਕਮਿਸ਼ਨ ਨੇ ਕੇਸ ਖਰਚੇ ਵਜੋਂ ਵੱਖਰੇ ਤੌਰ ਤੇ ਕਰੀਬ 33,000 ਰੁਪਏ ਦੇਣ ਲਈ ਵੀ ਕਿਹਾ ਹੈ। ਮਰੀਜ਼ ਦੀ ਪਤਨੀ ਰੇਨੂੰ ਬਾਲਾ ਨੇ ਸ਼ਿਕਾਇਤ ‘ਚ ਕਿਹਾ ਸੀ ਕਿ ਉਸ ਦੇ ਪਤੀ ਇੰਦਰਜੀਤ ਨੂੰ ਪੇਟ ‘ਚ ਤੇਜ਼ ਦਰਦ ਸੀ। ਫਰਵਰੀ 2017 ਵਿੱਚ ਉਹ ਆਪਣੇ ਪਤੀ ਨੂੰ ਇਸ ਨਿੱਜੀ ਹਸਪਤਾਲ ਲਿਆਈ ਸੀ। ਉੱਥੇ ਡਾਕਟਰਾਂ ਨੇ ਦਵਾਈਆਂ ਦਿੱਤੀਆਂ ਪਰ ਇਸ ਨਾਲ ਉਸਦੇ ਪਤੀ ਠੀਕ ਨਹੀਂ ਹੋਏ। ਰੇਨੂੰ ਦੇ ਵਕੀਲ ਡੀਐਸ ਸੌਂਧ ਨੇ ਕਿਹਾ ਕਿ ਇਸ ਤੋਂ ਬਾਅਦ ਡਾਕਟਰ ਦੁਬਾਰਾ ਹਸਪਤਾਲ ਗਏ ਤਾਂ ਡਾਕਟਰ ਨੇ ਟੈਸਟ ਕੀਤੇ। ਉਨ੍ਹਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਡਾਕਟਰਾਂ ਨੇ ਇੰਦਰਜੀਤ ਦੇ ਪੇਟ ‘ਚ ਦੋ ਪੱਥਰੀਆਂ ਦੱਸੀਆਂ। ਇਸ ਤੋਂ ਬਾਅਦ ਉਸ ਦੀ ਸਰਜਰੀ ਕੀਤੀ ਗਈ ਪਰ ਇਸ ਤੋਂ ਬਾਅਦ ਦਰਦ ਵਧਦਾ ਗਿਆ। ਇਸ ਦੌਰਾਨ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਹੀ ਇਲਾਜ ਕਰ ਰਹੇ ਹਨ ਅਤੇ ਬਿਮਾਰੀ ਠੀਕ ਹੋ ਜਾਵੇਗੀ।

ਇਸ ਤੋਂ ਬਾਅਦ ਜਦੋਂ ਸਮੱਸਿਆ ਲਗਾਤਾਰ ਵਧਦੀ ਰਹੀ ਤਾਂ ਰੇਨੂੰ ਨੇ ਆਪਣੇ ਪਤੀ ਨੂੰ ਚੰਡੀਗੜ੍ਹ ਪੀਜੀਆਈ ‘ਚ ਦਿਖਾਇਆ ਉਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਕੈਂਸਰ ਦੱਸਿਆ ਅਤੇ ਉਹ ਵੀ ਲਾਸਟ ਸਟੇਜ ਤੇ ਸੀ। ਮਰੀਜ਼ ਦੀ ਪਤਨੀ ਨੇ ਕਿਹਾ ਕਿ ਜੇ ਸਮੇਂ ਸਿਰ ਇਲਾਜ਼ ਹੁੰਦਾ ਤਾਂ ਦਰਦ ਇੰਨਾ ਜ਼ਿਆਦਾ ਨਾ ਵਧਦਾ। ਰੇਨੂੰ ਫਿਰ ਆਪਣੇ ਪਤੀ ਨੂੰ ਇਲਾਜ ਲਈ ਕਿਸੇ ਹੋਰ ਨਿੱਜੀ ਹਸਪਤਾਲ ਲੈ ਗਈ। ਜਿੱਥੇ ਉਸ ਦਾ ਕੁਲ ਖਰਚਾ 18 ਲੱਖ ਰੁਪਏ ਆਇਆ ਪਰ ਉਹ ਆਪਣੇ ਪਤੀ ਨੂੰ ਨਹੀਂ ਬਚਾ ਸਕੀ ਅਤੇ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਰੇਨੂੰ ਨੇ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ। ਉੱਥੇ ਹੀ ਹਸਪਤਾਲ ਅਤੇ ਇਸਦੇ ਡਾਕਟਰਾਂ ਨੇ ਆਪਣਾ ਬਚਾਅ ਕਰਦੇ ਹੋਏ ਆਪਣੇ ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ। ਉਨ੍ਹਾਂ ਦਲੀਲ ਦਿੱਤੀ ਕਿ ਇਹ ਸੱਚ ਹੈ ਕਿ ਪੀੜਤ ਦੇ ਗੁਰਦੇ ਅਤੇ ਹੋਰ ਕਿਤੇ ਦੋ ਪੱਥਰੀਆਂ ਸਨ ਜਿਸਦਾ ਉਨ੍ਹਾਂ ਨੇ ਇਲਾਜ ਵੀ ਕੀਤਾ ਸੀ। ਹਾਲਾਂਕਿ ਉਸ ਦੌਰਾਨ ਕੈਂਸਰ ਵਰਗਾ ਕੋਈ ਲੱਛਣ ਨਹੀਂ ਸੀ।

Source: dailypost

Facebook Comments

Advertisement

Trending