ਪੰਜਾਬੀ

ਸਿੱਖਿਆ ਤੇ ਖੇਡਾਂ ਦੇ ਖੇਤਰ ‘ਚ ਨਾਮਣਾਂ ਖੱਟਣ ਵਾਲੀਆਂ ਧੀਆਂ ਦਾ ਕੀਤਾ ਸਨਮਾਨ

Published

on

ਲੁਧਿਆਣਾ : ਪਿੰਡ ਸੰਗੋਵਾਲ ਵਿਖੇ ਹਲਕਾ ਗਿੱਲ ਦੇ ਵਸਨੀਕਾਂ ਨਾਲ ਲੋਹੜੀ ਦਾ ਤਿਉਂਹਾਰ ਨਵ-ਜੰਮੀਆਂ ਬੱਚੀਆਂ ਅਤੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਧੀਆਂ ਨੂੰ ਸਨਮਾਨਿਤ ਕਰਦਿਆਂ ਮਨਾਇਆ ਗਿਆ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਧੀਆਂ ਦਾ ਸਨਮਾਨ ਕਰਨਾ ਸਮੇਂ ਦੀ ਲੋੜ ਹੈ, ਹੁਣ ਧੀਆਂ ਮੁੰਡਿਆਂ ਤੋਂ ਘੱਟ ਨਹੀਂ ਸਗੋਂ ਖੇਡਾਂ, ਸਿੱਖਿਆ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਮੁੰਡਿਆਂ ਤੋਂ ਅੱਗੇ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋਹੜੀ ਦਾ ਤਿਉਂਹਾਰ ਕੁੜੀਆਂ ਦੇ ਤਿਉਂਹਾਰ ਵਜੋਂ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਡੇ ਗੁਰੂ ਸਹਿਬਾਨ ਵਲੋਂ ਵੀ ਬੱਚੀਆਂ ਨੂੰ ਉਤਸਾਹਿਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਣਨ ਕੀਤਾ ਗਿਆ ਹੈ। ਇਸ ਮੌਕੇ ਗੁਰਜੀਤ ਸਿੰਘ ਗਿੱਲ, ਸਰਬਜੀਤ ਸਿੰਘ ਗ੍ਰੀਨ ਵਰਲਡ, ਕੇਵਲ ਸਿੰਘ ਮਹਿਮਾ, ਜਸਵਿੰਦਰ ਸਿੰਘ ਜੱਸੀ ਪੀ.ਏ., ਰਵੀ ਝੱਮਟ, ਸੋਨੀ ਜਸਪਾਲ ਬਾਂਗਰ, ਦਵਿੰਦਰਪਾਲ ਸਿੰਘ ਲਾਡੀ, ਚਰਨਜੀਤ ਸਿੰਘ ਬੁਲਾਰਾ ਅਤੇ ਹੋਰ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.