Connect with us

ਪੰਜਾਬ ਨਿਊਜ਼

ਖੇਤੀ ਸਾਹਿਤ ਨੂੰ ਉਤਸ਼ਾਹਿਤ ਕਰਨ ਵਾਲੇ ਕਿ੍ਸ਼ੀ ਵਿਗਿਆਨ ਕੇਂਦਰਾਂ ਨੂੰ ਕੀਤਾ ਸਨਮਾਨਿਤ

Published

on

Honored agri-science centers promoting agricultural literature

ਲੁਧਿਆਣਾ  : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੇਤੀ ਸਾਹਿਤ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਵੱਖ-ਵੱਖ ਕਿ੍ਸ਼ੀ ਵਿਗਿਆਨ ਕੇਂਦਰਾਂ ਦਾ ਅਟੁੱਟ ਯੋਗਦਾਨ ਰਹਿੰਦਾ ਹੈ । ਵਿਸ਼ੇਸ਼ ਤੌਰ ਤੇ ਕਰੋਨਾ ਕਾਲ ਦੌਰਾਨ ਕੁਝ ਕਿ੍ਸ਼ੀ ਵਿਗਿਆਨ ਕੇਂਦਰਾਂ ਨੇ ਪੀ.ਏ.ਯੂ. ਦੇ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਭਰਪੂਰ ਯੋਗਦਾਨ ਪਾਇਆ ।

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਬੀਤੇ ਦਿਨੀਂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਹਕੀਕੀ ਰੂਪ ਵਿੱਚ ਲੱਗੇ ਕਿਸਾਨ ਮੇਲੇ ਦੌਰਾਨ ਇਹਨਾਂ ਕਿ੍ਸ਼ੀ ਵਿਗਿਆਨ ਕੇਂਦਰਾਂ ਦੇ ਨੁਮਾਇੰਦਿਆਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਕਰ-ਕਮਲਾਂ ਨਾਲ ਸਨਮਾਨਿਤ ਕੀਤਾ ।

2018-19, 2019-20 ਦੌਰਾਨ ਕੇ.ਵੀ.ਕੇ. ਗੋਨਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸ ਕੇ.ਵੀ.ਕੇ. ਵੱਲੋਂ ਡਾ. ਐੱਨ ਐੱਸ ਧਾਲੀਵਾਲ, ਐਸੋਸੀਏਟ ਡਾਇਰੈਕਟਰ, ਡਾ. ਕਰਮਜੀਤ ਸ਼ਰਮਾ ਅਤੇ ਉਹਨਾਂ ਦੀ ਟੀਮ ਆਪਣਾ ਸਨਮਾਨ ਹਾਸਲ ਕੀਤਾ । 2018-19 ਲਈ ਦੂਸਰੇ ਸਥਾਨ ਤੇ ਰਹਿਣ ਵਾਲੇ ਕੇ.ਵੀ.ਕੇ. ਹੁਸ਼ਿਆਰਪੁਰ ਦੇ ਉਪ ਨਿਰਦੇਸ਼ਕ ਡਾ. ਮਨਿੰਦਰ ਸਿੰਘ ਬੌਂਸ ਅਤੇ ਉਹਨਾਂ ਦੀ ਟੀਮ ਨੂੰ ਸਨਮਾਨ ਮਿਲਿਆ ।

ਜ਼ਿਲ੍ਹਾ ਪਸਾਰ ਮਾਹਿਰ ਬਠਿੰਡਾ ਤੋਂ ਡਾ. ਅਮਰਜੀਤ ਸਿੰਘ ਸੰਧੂ ਨੇ 2019-20 ਦੌਰਾਨ ਦੂਸਰੇ ਸਥਾਨ ਤੇ ਰਹੇ ਆਪਣਾ ਸਨਮਾਨ ਹਾਸਲ ਕੀਤਾ । ਸਾਲ 2020-21 ਲਈ ਪਹਿਲਾ ਸਥਾਨ ਕੇ.ਵੀ.ਕੇ. ਹੁਸ਼ਿਆਰਪੁਰ ਨੂੰ ਮਿਲਿਆ । ਉਪ ਨਿਰਦੇਸ਼ਕ ਡਾ. ਮਨਿੰਦਰ ਸਿੰਘ ਬੌਂਸ ਅਤੇ ਉਹਨਾਂ ਦੀ ਟੀਮ ਨੂੰ ਆਪਣਾ ਇਹ ਸਨਮਾਨ ਹਾਸਲ ਕੀਤਾ । ਇਸੇ ਸਾਲ ਲਈ ਕੇ.ਵੀ.ਕੇ. ਗੋਨਿਆਣਾ (ਮੁਕਤਸਰ ਸਾਹਿਬ) ਦੂਸਰੇ ਸਥਾਨ ਤੇ ਰਿਹਾ ।

Facebook Comments

Trending