Connect with us

ਅਪਰਾਧ

ਪੁਲਿਸ ਨੇ ਹਨੀ ਟ੍ਰੈਪ ਗੈਂਗ ਦਾ ਕੀਤਾ ਪਰਦਾਫਾਸ਼ – ਅਫਸਰਾਂ ਤੇ ਲੀਡਰਾਂ ਨੂੰ ਫਸਾ ਕੇ ਮੋਟੀ ਰਕਮਾਂ ਵਸੂਲਦੀਆਂ ਸੀ ਇਹ ਸ਼ਾਤਰ ਕੁੜੀਆਂ

Published

on

ਦੇਸ਼ ਭਰ ਵਿਚ ਵਖ ਵਖ ਅਫਸਰਾਂ ਅਤੇ ਮੰਤਰੀਆਂ ਨੂੰ ਆਪਣੇ ਹੁਸਨ ਦੇ ਜਾਦੂ ਵਿਚ ਫਸਾ ਕੇ ਓਹਨਾਂ ਕੋਲੋਂ ਲਖਾਂ ਰੁਪਏ ਹੜਪਨ ਵਾਲੇ ਹਨੀ ਟ੍ਰੈਪ ਗੈਂਗ ਦਾ ਪਰਦਾਫਾਸ਼ ਮੱਧ ਪ੍ਰਦੇਸ਼ ਪੁਲਿਸ ਨੇ ਕੀਤਾ ਹੈ| ਇਸ ਹਨੀ ਟ੍ਰੈਪ ਗੈਂਗ ਵਿਚ ਕੁਜ ਆਰੋਪੀ ਕੁੜੀਆਂ ਨੂੰ ਵੀ ਗਿਰਫਤਾਰ ਕੀਤਾ ਗਿਆ ਹੈ | ਇਹ ਗੈਂਗ ਵੱਡੇ ਅਧਿਕਾਰੀਆਂ, ਸਿਆਸੀ ਲੀਡਰਾਂ ਤੇ ਹੋਰ ਵੱਡੇ ਲੋਕਾਂ ਨੂੰ ਫਸਾ ਪੈਸਾ ਵਸੂਲ ਕਰਦਾ ਸੀ।

HONEY-TRAP Gang Busted

ਇੰਦੌਰ ਈਸਟ ਦੇ ਪੁਲਿਸ ਅਧਿਕਾਰੀ ਮੁਹੰਮਦ ਯੂਸੁਫ ਕੁਰੈਸ਼ੀ ਨੇ ਦੱਸਿਆ ਕਿ ਸਾਰੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਆਖਰ ਇਹ ਗੈਂਗ ਕਿਸ-ਕਿਸ ਨੂੰ ਹੁਣ ਤਕ ਆਪਣਾ ਨਿਸ਼ਾਨਾ ਬਣਾ ਚੁੱਕਿਆ ਹੈ। ਇੰਦੌਰ ਨਗਰ ਦੇ ਇੱਕ ਅਧਿਕਾਰੀ ਨੇ ਇਸ ਬਲੈਕਮੇਲਿੰਗ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ ਗਈ ਤਾਂ ਦੋ ਕੁੜੀਆਂ ਨੂੰ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਫੇਰ ਬਾਅਦ ਚ ਏਟੀਐਸ ਨੇ ਬੁੱਧਵਾਰ ਰਾਤ ਨੂੰ ਭੋਪਾਲ ਦੀਆਂ ਪੌਸ਼ ਕਾਲੋਨੀਆਂ ਵਿੱਚੋਂ ਤਿੰਨ ਕੁੜੀਆਂ ਨੂੰ ਇਸ ਮਾਮਲੇ ਚ ਗ੍ਰਿਫ਼ਤਾਰ ਕਰ ਇੰਦੌਰ ਪੁਲਿਸ ਦੇ ਹਵਾਲੇ ਕੀਤਾ।

ਪੁਲਿਸ ਵਲੋਂ ਇਸ ਮਾਮਲੇ ਚ ਛੇ ਲੋਕਾਂ ਨੂੰ ਫੜਿਆ ਗਿਆ ਹੈ ਜਿਸ ਚ ਪੰਜ ਕੁੜੀਆਂ ਤੇ ਉਨ੍ਹਾਂ ਦਾ ਡ੍ਰਾਈਵਰ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਨੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਤਕ ਦੀ ਜਾਂਚ ਚ ਪਤਾ ਲੱਗਿਆ ਹੈ ਕਿ ਗੈਂਗ ਨੇ ਹੁਣ ਤਕ ਕਈ ਨੇਤਾਵਾਂ ਤੇ ਵੱਡੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।

Facebook Comments

Trending