ਪੰਜਾਬੀ

ਸਪਰਿੰਗ ਡੇਲ ਸਕੂਲ ਵਿਖੇ ਹਰਬਲ ਰੰਗਾਂ ਨਾਲ ਮਨਾਇਆ ਪਵਿੱਤਰ ਹੋਲੀ ਦਾ ਤਿਓਹਾਰ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਰੰਗਾਂ ਤੇ ਖ਼ੁਸ਼ੀਆਂ ਦੇ ਤਿਉਹਾਰ ਹੋਲੀ ਨੂੰ ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਸੰਬੰਧ ਵਿੱਚ ਫੁੱਲ, ਚੰਦਨ ਤੇ ਹਲਦੀ ਨਾਲ਼ ਹੋਲੀ ਦੇ ਰੰਗ ਬਣਾ ਕੇ ਇੱਕੇ ਦੂਜੇ ਦੇ ਲਗਾਏ ਗਏ। ਸਮੂਹ ਸਟਾਫ਼ ਅਤੇ ਬੱਚਿਆਂ ਨੇ ਹਰਬਲ ਹੋਲੀ ਖੇਡ ਕੇ ਖ਼ੂਬ ਅਨੰਦ ਮਾਣਿਆ।

ਇਸ ਸੰਬੰਧ ਵਿੱਚ ਸਕੂਲ ਦੇ ਮਾਣਯੋਗ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਹੋਲੀ ਦੀਆਂ ਬਹੁਤ^ਬਹੁਤ ਵਧਾਈਆਂ ਦਿੱਤੀਆਂ। ਇਸ ਦੇ ਨਾਲ਼ ਹੀ ਉਨ੍ਹਾਂ ਸਾਰੇ ਬੱਚਿਆਂ ਨੂੰ *ਈਕੋ ਫਰੈਂਡਲੀ* ਹੋਲੀ ਖੇਡਣ ਦਾ ਸ਼ੁਭ ਸੰਦੇਸ਼ ਵੀ ਦਿੱਤਾ। ਸਮੂਹ ਸਟਾਫ਼ ਮੈਂਬਰਾਂ ਨੇ ਵੀ ਪ੍ਰਬੰਧਕੀ ਕਮੇਟੀ ਦੇ ਚੰਦਨ ਅਤੇ ਹਲਦੀ ਤਿਲਕ ਲਗਾ ਕੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਦੇ ਨਾਲ਼ ਹੀ ਡਾਇਰੈਕਟਰਜ਼ ਸ਼੍ਰੀ ਮਨਦੀਪ ਸਿੰਘ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਸਭ ਨੂੰ ਹੋਲੀ ਦੀਆਂ ਵਧਾਈਆਂ ਦਿੰਦੇ ਹੋਏ ਹਰਬਲ ਹੋਲੀ ਖੇਡਣ ਲਈ ਪ੍ਰੇਰਿਆ ਤੇ ਨਾਲ਼ ਹੀ ਕੈਮੀਕਲ ਯੁਕਤ ਰੰਗਾਂ ਦਾ ਪ੍ਰਯੋਗ ਨਾ ਕਰਨ ਦਾ ਸ਼ੁਭ ਸੰਦੇਸ਼ ਵੀ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.